ਲਾਸ ਏਂਜਲਸ ਤੇ ਬੋਸਟਨ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ ਏਅਰ ਇੰਡੀਆ

ਲਾਸ ਏਂਜਲਸ ਤੇ ਬੋਸਟਨ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ ਏਅਰ ਇੰਡੀਆ


ਨਵੀਂ ਦਿੱਲੀ, 27 ਜੁਲਾਈ
ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰ ਇੰਡੀਆ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਅਤੇ ਬੋਸਟਨ ਲਈ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਕੰਪਨੀ ਇਸ ਲਈ ਵੱਖ-ਵੱਖ ਪੱਖਾਂ ਦੀ ਘੋਖ ਕਰ ਰਹੀ ਹੈ। ਏਅਰਲਾਈਨ ਮੌਜੂਦਾ ਸਮੇਂ ਅਮਰੀਕਾ ਦੇ ਪੰਜ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਚਲਾਉਂਦੀ ਹੈ, ਜਿਨ੍ਹਾਂ ’ਚ ਵਾਸ਼ਿੰਗਟਨ ਡੀਸੀ, ਨਿਊਯਾਰਕ, ਨਿਊ ਜਰਸੀ, ਸ਼ਿਕਾਗੋ ਅਤੇ ਸਾਂ ਫਰਾਂਸਿਸਕੋ ਸ਼ਾਮਲ ਹਨ।

The post ਲਾਸ ਏਂਜਲਸ ਤੇ ਬੋਸਟਨ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ ਏਅਰ ਇੰਡੀਆ appeared first on punjabitribuneonline.com.



Source link