ਜਗਤਾਰ ਸਮਾਲਸਰ
ਏਲਨਾਬਾਦ, 31 ਜੁਲਾਈ
ਅੱਜ 40 ਸਾਲਾ ਔਰਤ ਨੇ ਓਟੂ ਹੈੱਡ ’ਤੇ ਘੱਗਰ ’ਚ ਛਾਲ ਮਾਰ ਦਿੱਤੀ। ਉਸ ਦੇ ਪਰਿਵਾਰ ਵੱਲੋਂ ਨਦੀ ਵਿੱਚ ਉਸ ਦੀ ਭਾਲ ਕੀਤੀ ਜਾ ਰਹੀ ਹੈ। ਰਾਣੀਆਂ ਦੇ ਪਿੰਡ ਅਭੋਲੀ ਵਾਸੀ ਗੋਗੀ ਬਾਈ ਪਿੰਡ ਮੁਸਾਹਿਬ ਵਾਲਾ ਵਿਖੇ ਵਿਆਹੀ ਸੀ ਅਤੇ ਉਸ ਦੇ ਚਾਰ ਬੱਚੇ ਹਨ, ਜਿਸ ‘ਚੋਂ ਇਕ ਲੜਕੀ ਦਾ ਵਿਆਹ ਹੋ ਚੁੱਕਾ ਹੈ। ਕੁੱਝ ਸਮਾਂ ਪਹਿਲਾਂ ਗੋਗੀ ਬਾਈ ਦੇ ਪਤੀ ਨੇ ਕਿਤੇ ਹੋਰ ਵਿਆਹ ਕਰਵਾ ਲਿਆ ਸੀ। ਗੋਗੀ ਬਾਈ ਪਿਛਲੇ ਕਈ ਸਾਲਾਂ ਤੋਂ ਆਪਣੇ ਪੇਕੇ ਪਿੰਡ ਅਭੋਲੀ ਵਿਖੇ ਹੀ ਰਹਿ ਰਹੀ ਸੀ ਅਤੇ ਲੋਕਾਂ ਦੇ ਘਰਾਂ ਵਿੱਚ ਸਫ਼ਾਈ ਕਰਦੀ ਸੀ। ਅੱਜ ਉਹ ਸਕੂਟੀ ’ਤੇ ਸਵਾਰ ਹੋ ਕੇ ਓਟੂ ਹੈੱਡ ’ਤੇ ਪਹੁੰਚੀ ਅਤੇ ਘੱਗਰ ਨਦੀ ‘ਚ ਛਾਲ ਮਾਰ ਦਿੱਤੀ।
The post ਏਲਨਾਬਾਦ: ਔਰਤ ਨੇ ਘੱਗਰ ’ਚ ਛਾਲ ਮਾਰੀ appeared first on punjabitribuneonline.com.