ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਅਗਸਤ
ਸੀਪੀਆਈ ਐੱਮਐੱਲ-ਏਆਈਸੀਸੀਟੀਯੂ ਦੀਆਂ ਤੱਥ ਖੋਜ ਟੀਮਾਂ ਨੇ ਫਿਰਕੂ ਹਿੰਸਾ ਪ੍ਰਭਾਵਿਤ ਹਰਿਆਣਾ ਦੇ ਨੂਹ ਤੇ ਆਸ-ਪਾਸ ਦੇ ਖੇਤਰਾਂ ਦਾ ਦੌਰਾ ਕੀਤਾ।
ਪ੍ਰੇਮ ਸਿੰਘ ਗਹਿਲਾਵਤ, ਰਵੀ ਰਾਏ, ਸ਼ਵੇਤਾ ਰਾਜ, ਆਕਾਸ਼ ਭੱਟਾਚਾਰੀਆ, ਅਤੇ ਅਰੁਣ ਨੇ ਨੂਹ (ਮੇਵਾਤ), ਸੋਹਨਾ (ਗੁਰੂਗ੍ਰਾਮ) ਵਿੱਚ ਮੁਸਲਿਮ ਅਤੇ ਹਿੰਦੂ ਭਾਈਚਾਰਿਆਂ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਏਆਈਸੀਸੀਟੀਯੂ ਦੇ ਮੈਂਬਰਾਂ ਦੀ ਦੂਜੀ ਟੀਮ ਦੇ ਅਭਿਸ਼ੇਕ, ਅਮਰਨਾਥ ਸ਼ਰਮਾ ਅਤੇ ਐਡਵੋਕੇਟ ਗਣੇਸ਼ ਨੇ ਸੈਕਟਰ 70ਏ, ਭੋਂਡਸੀ ਪਿੰਡ ਅਤੇ ਸੋਹਨਾ ਪਿੰਡ ਨੇੜੇ ਪਾਰਲਾ ਪਿੰਡ ਵਿੱਚ ਮੁਸਲਿਮ ਮਜ਼ਦੂਰ ਵਰਗ ਦੀਆਂ ਝੁੱਗੀਆਂ ਦਾ ਦੌਰਾ ਕੀਤਾ।
The post ਖੱਬੀਆਂ ਧਿਰਾਂ ਨੇ ਫ਼ਿਰਕੂ ਹਿੰਸਾ ਪ੍ਰਭਾਵਿਤ ਹਰਿਆਣਾ ਦੇ ਨੂਹ ਤੇ ਗੁਰੂਗ੍ਰਾਮ ਦਾ ਦੌਰਾ ਕੀਤਾ appeared first on punjabitribuneonline.com.