ਨਵੀਂ ਦਿੱਲੀ, 8 ਅਗਸਤ
ਭਾਰਤ ਅਤੇ ਪਾਕਿਸਤਾਨ ਦੀਆਂ ਪੁਰਸ਼ ਹਾਕੀ ਟੀਮਾਂ ਨੂੰ ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਇੱਕੋ ਗਰੁੱਪ ਵਿੱਚ ਰੱਖਿਆ ਗਿਆ ਹੈ, ਜਿੱਥੇ ਇਹ ਦੋਵੇਂ ਟੀਮਾਂ 30 ਸਤੰਬਰ ਨੂੰ ਆਹਮੋ-ਸਾਹਮਣੇ ਹੋਣਗੀਆਂ। ਭਾਰਤ ਅਤੇ ਪਾਕਿਸਤਾਨ ਨੂੰ ਜਾਪਾਨ, ਬੰਗਲਾਦੇਸ਼, ਸਿੰਗਾਪੁਰ ਅਤੇ ਉਜ਼ਬੇਕਿਸਤਾਨ ਦੇ ਨਾਲ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਭਾਰਤ ਆਪਣਾ ਪਹਿਲਾ ਮੈਚ 24 ਸਤੰਬਰ ਨੂੰ ਉਜ਼ਬੇਕਿਸਤਾਨ ਖ਼ਿਲਾਫ਼ ਖੇਡੇਗਾ। ਭਾਰਤੀ ਮਹਿਲਾ ਹਾਕੀ ਟੀਮ ਨੂੰ ਵੀ ਗਰੁੱਪ ਏ ਵਿੱਚ ਰੱਖਿਆ ਗਿਆ ਹੈ, ਜਿੱਥੇ ਉਸਦਾ ਸਾਹਮਣਾ ਹਾਂਗਕਾਂਗ, ਸਿੰਗਾਪੁਰ, ਦੱਖਣੀ ਕੋਰੀਆ ਅਤੇ ਮਲੇਸ਼ੀਆ ਨਾਲ ਹੋਵੇਗਾ। ਭਾਰਤੀ ਟੀਮ 27 ਸਤੰਬਰ ਨੂੰ ਸਿੰਗਾਪੁਰ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਦੱਖਣੀ ਕੋਰੀਆ, ਮਲੇਸ਼ੀਆ, ਚੀਨ, ਓਮਾਨ, ਥਾਈਲੈਂਡ ਅਤੇ ਇੰਡੋਨੇਸ਼ੀਆ ਪੁਰਸ਼ ਵਰਗ ਦੇ ਗਰੁੱਪ ਬੀ ਵਿੱਚ ਹਨ ਜਦੋਂ ਕਿ ਜਾਪਾਨ, ਚੀਨ, ਥਾਈਲੈਂਡ, ਕਜ਼ਾਕਿਸਤਾਨ ਅਤੇ ਇੰਡੋਨੇਸ਼ੀਆ ਮਹਿਲਾ ਵਰਗ ਦੇ ਗਰੁੱਪ ਬੀ ਵਿੱਚ ਹਨ। ਭਾਰਤੀ ਪੁਰਸ਼ ਟੀਮ 26 ਸਤੰਬਰ ਨੂੰ ਸਿੰਗਾਪੁਰ ਅਤੇ 28 ਸਤੰਬਰ ਨੂੰ ਜਾਪਾਨ ਨਾਲ ਭਿੜੇਗੀ। ਟੀਮ ਦਾ ਸਾਹਮਣਾ 30 ਸਤੰਬਰ ਨੂੰ ਪਾਕਿਸਤਾਨ ਨਾਲ ਹੋਵੇਗਾ ਜਦਕਿ ਲੀਗ ਪੜਾਅ ‘ਚ ਉਸ ਦਾ ਆਖਰੀ ਮੈਚ 2 ਅਕਤੂਬਰ ਨੂੰ ਬੰਗਲਾਦੇਸ਼ ਨਾਲ ਹੋਵੇਗਾ। ਪੁਰਸ਼ਾਂ ਦਾ ਫਾਈਨਲ 6 ਅਕਤੂਬਰ ਨੂੰ ਖੇਡਿਆ ਜਾਵੇਗਾ ਜਦਕਿ ਔਰਤਾਂ ਦਾ ਫਾਈਨਲ ਇਕ ਦਿਨ ਬਾਅਦ ਖੇਡਿਆ ਜਾਵੇਗਾ।
The post ਏਸ਼ਿਆਈ ਖੇਡਾਂ ਹਾਕੀ ’ਚ ਭਾਰਤ ਤੇ ਪਾਕਿਸਤਾਨ ਦੀ ਪੁਰਸ਼ ਟੀਮ ੲਿਕੋ ਗਰੁੱਪ ’ਚ appeared first on punjabitribuneonline.com.