ਸ਼ਿਮਲਾ-ਚੰਡੀਗੜ੍ਹ ਕੌਮੀ ਮਾਰਗ ਬੱਸਾਂ ਲਈ ਖੁੱਲ੍ਹਿਆ ਪਰ ਟਰੱਕਾਂ ’ਤੇ ਹਾਲੇ ਪਾਬੰਦੀ

ਸ਼ਿਮਲਾ-ਚੰਡੀਗੜ੍ਹ ਕੌਮੀ ਮਾਰਗ ਬੱਸਾਂ ਲਈ ਖੁੱਲ੍ਹਿਆ ਪਰ ਟਰੱਕਾਂ ’ਤੇ ਹਾਲੇ ਪਾਬੰਦੀ


ਸੋਲਨ, 9 ਅਗਸਤ
ਸ਼ਿਮਲਾ-ਚੰਡੀਗੜ੍ਹ ਨੈਸ਼ਨਲ ਨੂੰ ਅੱਜ ਬਾਅਦ ਦੁਪਹਿਰ ਬੱਸਾਂ ਲਈ ਖੋਲ੍ਹ ਦਿੱਤਾ ਗਿਆ। ਇਸ ਨਾਲ ਬੱਸ ਯਾਤਰੀਆਂ ਨੂੰ ਰਾਹਤ ਮਿਲੀ ਹੈ ਕਿਉਂਕਿ ਉਨ੍ਹਾਂ ਨੂੰ ਨਾਹਨ ਤੋਂ ਲੰਬੇ ਰੂਟ ਰਾਹੀਂ ਜਾਣਾ ਪੈ ਰਿਹਾ ਸੀ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਆਨੰਦ ਢਾਈਆ ਨੇ ਪੁਸ਼ਟੀ ਕੀਤੀ ਕਿ ਹਾਈਵੇਅ ਨੂੰ ਅੱਜ ਦੁਪਹਿਰ ਬਾਅਦ ਯਾਤਰੀ ਬੱਸਾਂ ਲਈ ਖੋਲ੍ਹ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਇਹ ਫੈਸਲਾ ਲੈਣ ਤੋਂ ਪਹਿਲਾਂ ਚੱਕੀ ਮੋੜ ਵਿਖੇ ਪਹਾੜੀ ਨੂੰ ਕੱਟ ਕੇ ਬਣਾਈ 5 ਮੀਟਰ ਅਸਥਾਈ ਸੜਕ ਦੀ ਸਥਿਰਤਾ ਦੀ ਜਾਂਚ ਕੀਤੀ। ਸੜਕ ‘ਤੇ ਟਰੱਕਾਂ ਵਰਗੇ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਹਾਲੇ ਵੀ ਪਾਬੰਦੀ ਹੈ।

The post ਸ਼ਿਮਲਾ-ਚੰਡੀਗੜ੍ਹ ਕੌਮੀ ਮਾਰਗ ਬੱਸਾਂ ਲਈ ਖੁੱਲ੍ਹਿਆ ਪਰ ਟਰੱਕਾਂ ’ਤੇ ਹਾਲੇ ਪਾਬੰਦੀ appeared first on punjabitribuneonline.com.



Source link