ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 9 ਅਗਸਤ
ਚੰਡੀਗੜ੍ਹ ਨਗਰ ਨਿਗਮ ਵੱਲੋਂ ਕਿਫਾਇਤੀ ਕੀਮਤਾਂ ’ਤੇ ਉਤਪਾਦਾਂ ਦੀ ਵਿਆਪਕ ਪੱਧਰ ’ਤੇ ਉਪਲਬੱਧਤਾ ਨੂੰ ਯਕੀਨੀ ਬਣਾਉਣ ਲਈ ਟ੍ਰਾਈਸਿਟੀ ਚੰਡੀਗੜ੍ਹ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਸਟੋਰ ‘ਆਰੰਭ’ ਦੇ ਨਾਮ ਨਾਲ ਸ਼ੁਰੂ ਕੀਤਾ ਹੈ। ਇਸ ਵਿੱਚ ਔਰਤਾਂ ਵੱਲੋਂ ਬਣਾਏ ਸੈਲਫ-ਹੈਲਪ ਗਰੁੱਪਸ ਵੱਲੋਂ ਤਿਆਰ ਵੱਖ ਵੱਖ ਵੱਖ ਤਰ੍ਹਾਂ ਦੀਆਂ ਵਸਤਾਂ ਨੂੰ ਵੇਚਿਆ ਜਾਵੇਗਾ। ਚੰਡੀਗੜ੍ਹ ਦੇ ਸੈਕਟਰ-17 ਪਲਾਜ਼ਾ ਵਿਖੇ ਸ਼ੁਰੂ ਕੀਤੇ ਗਏ ਇਸ ਸਟੋਰ ਦਾ ਉਦਘਾਟਨ ਸ਼ਹਿਰ ਦੇ ਮੇਅਰ ਅਨੂਪ ਗੁਪਤਾ ਨੇ ਕੀਤਾ।
ਇਸ ਮੌਕੇ ਮੇਅਰ ਅਨੂਪ ਗੁਪਤਾ ਨੇ ਕਿਹਾ ਕਿ ਇਥੇ ਵਾਤਾਵਰਨ ਪ੍ਰਤੀ ਜਾਗਰੂਕਤਾ ਫੈਲਾਉਣ ਵਾਲੇ ਵਿਕਲਪਾਂ ਨੂੰ ਲੈ ਕੇ ਇੱਕ ਮਿਆਰੀ ਸੁਵਿਧਾ ਦੇ ਰੂਪ ਵਿੱਚ ਕੰਮ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ‘ਆਰੰਭ’ ਸਟੋਰ ਦਾ ਉਦਘਾਟਨ ਸਥਿਰਤਾ ਦੀ ਦਿਸ਼ਾ ਵਿੱਚ ਨਗਰ ਨਿਗਮ ਦੀ ਯਾਤਰਾ ਵਿੱਚ ਇੱਕ ਮਹਤਵਪੂਰਨ ਮੀਲ ਦਾ ਪੱਥਰ ਸਾਬਤ ਹੋਵੇਗਾ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਕਿਹਾ ਕਿ ‘ਆਰੰਭ’ ਸਟੋਰ ਖੋਲ੍ਹਣ ਦਾ ਮੁੱਖ ਟੀਚਾ ਨਗਰ ਨਿਗਮ ਵਲੋਂ ਉਪਭੋਗਤਾਵਾਦ ਅਤੇ ਵਾਤਾਵਰਨ ਪ੍ਰਬੰਧਨ ਦੇ ਸਭਿਆਚਾਰ ਨੂੰ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਸਟੋਰ ਨਾ ਸਿਰਫ਼ ਟਿਕਾਊ ਉਤਪਾਦ ਪੇਸ਼ ਕਰੇਗਾ ਸਗੋਂ ਇੱਕ ਵਿਦਿਅਕ ਰੰਗ ਮੰਚ ਦੇ ਰੂਪ ਵਿੱਚ ਵੀ ਕੰਮ ਕਰੇਗਾ, ਜੋ ਟਿਕਾਊ ਜੀਵਨ ਦੇ ਮਹੱਤਵ ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕਰੇਗਾ ਅਤੇ ਨਾਗਰਿਕਾਂ ਨੂੰ ਵਾਤਾਵਰਨ ਅਨੁਕੂਲ ਰਵਾਇਤਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰੇਗਾ।
The post ਨਿਗਮ ਦੇ ਪਲੇਠੇ ਸਟੋਰ ‘ਆਰੰਭ’ ਦਾ ਉਦਘਾਟਨ appeared first on punjabitribuneonline.com.