ਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ਫਾਈਨਲ ਅੱਜ: ਭਾਰਤ ਦੀ ਟੱਕਰ ਮਲੇਸ਼ੀਆ ਨਾਲ, ਮੁਕਾਬਲਾ ਰਾਤ 8.30 ਵਜੇ

ਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ਫਾਈਨਲ ਅੱਜ: ਭਾਰਤ ਦੀ ਟੱਕਰ ਮਲੇਸ਼ੀਆ ਨਾਲ, ਮੁਕਾਬਲਾ ਰਾਤ 8.30 ਵਜੇ


ਚੇਨਈ, 12 ਅਗਸਤ
ਭਾਰਤੀ ਹਾਕੀ ਟੀਮ ਅੱਜ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਮਲੇਸ਼ੀਆ ਨਾਲ ਭਿੜੇਗੀ। ਟੂਰਨਾਮੈਂਟ ਜਿੱਤਣ ਨਾਲ ਭਾਰਤੀ ਟੀਮ ਇਹ ਖ਼ਿਤਾਬ ਚਾਰ ਵਾਰ ਜਿੱਤ ਕੇ ਇਤਿਹਾਸ ਰਚ ਸਕਦੀ ਹੈ। ਚੇਨਈ ਦੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ਵਿੱਚ ਫਾਈਨਲ ਮੁਕਾਬਲਾ ਰਾਤ 8:30 ਵਜੇ ਹੋਵੇਗਾ। ਭਾਰਤ ਹੁਣ ਤੱਕ ਟੂਰਨਾਮੈਂਟ ਵਿੱਚ ਅਜੇਤੂ ਰਿਹਾ ਹੈ। ਉਸ ਨੇ ਚੀਨ, ਮਲੇਸ਼ੀਆ, ਦੱਖਣੀ ਕੋਰੀਆ ਅਤੇ ਕੱਟੜ ਵਿਰੋਧੀ ਪਾਕਿਸਤਾਨ ਦੇ ਖਿਲਾਫ ਜਿੱਤ ਦਰਜ ਕੀਤੀ ਜਦਕਿ ਜਾਪਾਨ ਦੇ ਖਿਲਾਫ ਬਰਾਬਰੀ ਕੀਤੀ। ਸੈਮੀਫਾਈਨਲ ਵਿੱਚ ਉਨ੍ਹਾਂ ਨੇ ਜਾਪਾਨ ਨੂੰ 5-0 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਜਾਪਾਨ ਪੁਰਸ਼ ਹਾਕੀ ਵਿੱਚ ਏਸ਼ਿਆਈ ਖੇਡਾਂ ਦੀ ਮੌਜੂਦਾ ਚੈਂਪੀਅਨ ਟੀਮ ਹੈ।

The post ਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ਫਾਈਨਲ ਅੱਜ: ਭਾਰਤ ਦੀ ਟੱਕਰ ਮਲੇਸ਼ੀਆ ਨਾਲ, ਮੁਕਾਬਲਾ ਰਾਤ 8.30 ਵਜੇ appeared first on punjabitribuneonline.com.



Source link