ਭਵਾਨੀਗੜ੍ਹ: ਭਾਕਿਯੂ ਅਜ਼ਾਦ ਦੀ ਬਲਾਕ ਪੱਧਰੀ ਮੀਟਿੰਗ ’ਚ ਚੰਡੀਗੜ੍ਹ ਘਿਰਾਓ ਦੀ ਤਿਆਰੀ ਬਾਰੇ ਚਰਚਾ

ਭਵਾਨੀਗੜ੍ਹ: ਭਾਕਿਯੂ ਅਜ਼ਾਦ ਦੀ ਬਲਾਕ ਪੱਧਰੀ ਮੀਟਿੰਗ ’ਚ ਚੰਡੀਗੜ੍ਹ ਘਿਰਾਓ ਦੀ ਤਿਆਰੀ ਬਾਰੇ ਚਰਚਾ


ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 16 ਅਗਸਤ
ਕੇਂਦਰ ਤੋਂ ਹੜ੍ਹਾਂ ਦੇ ਮੁਆਵਜ਼ੇ ਅਤੇ ਐੱਮਐੱਸਪੀ ਦੀ ਮੰਗ ਨੂੰ ਲੈਕੇ 16 ਕਿਸਾਨ ਜਥੇਬੰਦੀਆਂ ਵੱਲੋਂ 22 ਅਗਸਤ ਨੂੰ ਚੰਡੀਗੜ੍ਹ ਘਿਰਾਓ ਦੇ ਸੱਦੇ ਦੀ ਤਿਆਰੀ ਲਈ ਅੱਜ ਗੁਰਦੁਆਰਾ ਸਾਹਿਬ ਚੰਨੋਂ ਵਿਖੇ ਭਾਰਤੀ ਕਿਸਾਨ ਯੂਨੀਅਨ ਅਜ਼ਾਦ ਦੀ ਬਲਾਕ ਪੱਧਰੀ ਮੀਟਿੰਗ ਬਲਵਿੰਦਰ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਕੀਤੀ ਗਈ। ਯੂਨੀਅਨ ਦੇ ਸੂਬਾ ਆਗੂ ਗੁਰਦੇਵ ਸਿੰਘ ਗੱਜੂਮਾਜਰਾ ਅਤੇ ਬਲਾਕ ਆਗੂ ਬਲਵਿੰਦਰ ਸਿੰਘ ਲੱਖੇਵਾਲ ਨੇ ਦੱਸਿਆ ਕਿ ਜਥੇਬੰਦੀਆਂ ਦੀ ਮੀਟਿੰਗ ਵਿੱਚ ਹੜ੍ਹਾਂ ਦੇ ਮੁਆਵਜ਼ੇ ਤੇ ਕੇਂਦਰ ਸਰਕਾਰ ਵੱਲੋਂ ਪੈਕੇਜ ਨਾ ਦੇਣ ਅਤੇ ਐੱਮਐੱਸਪੀ ਨੂੰ ਲੈ ਕੇ 22 ਅਗਸਤ ਨੂੰ ਚੰਡੀਗੜ੍ਹ ਵੱਲ ਟਰੈਕਟਰਾਂ ਟਰਾਲੀਆਂ ਨਾਲ ਕੂਚ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਸ ਮੋਰਚੇ ਵਿੱਚ ਸ਼ਾਮਲ ਹੋਣ ਲਈ ਬਲਾਕ ਦੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿਚ ਟਰੈਕਟਰ ਟਰਾਲੀਆਂ ਦਾ ਕਾਫ਼ਲਾ ਚੰਡੀਗੜ੍ਹ ਪਹੁੰਚਣਾ ਚਾਹੀਦਾ ਹੈ। ਮੀਟਿੰਗ ਵਿੱਚ ਗੁਰਜੀਤ ਸਿੰਘ ਗੱਜੂਮਾਜਰਾ, ਜਸਵੰਤ ਸਿੰਘ ਸਦਰਪੁਰ, ਭਗਵੰਤ ਸਿੰਘ ਸਦਰਪੁਰ, ਜੋਗਾ ਸਿੰਘ ਮੁਨਸ਼ੀਵਾਲਾ, ਕੁਲਦੀਪ ਸਿੰਘ ਮੁਨਸ਼ੀਵਾਲਾ, ਭਰਪੂਰ ਸਿੰਘ ਭਰਾਜ, ਗੁਰਸੇਵਕ ਸਿੰਘ ਭਰਾਜ, ਦਰਸ਼ਨ ਸਿੰਘ ਚੰਨੋ, ਗਿਆਨ ਸਿੰਘ ਚੰਨੋ ਅਤੇ ਨਿਰਮਲ ਸਿੰਘ ਲੱਖੇਵਾਲ ਹਾਜ਼ਰ ਸਨ।

The post ਭਵਾਨੀਗੜ੍ਹ: ਭਾਕਿਯੂ ਅਜ਼ਾਦ ਦੀ ਬਲਾਕ ਪੱਧਰੀ ਮੀਟਿੰਗ ’ਚ ਚੰਡੀਗੜ੍ਹ ਘਿਰਾਓ ਦੀ ਤਿਆਰੀ ਬਾਰੇ ਚਰਚਾ appeared first on punjabitribuneonline.com.



Source link