ਲਖਨਊ, 18 ਅਗਸਤ
ਉੱਤਰ ਪ੍ਰਦੇਸ਼ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਅਜੈ ਰਾਏ ਨੇ ਅੱਜ ਐਲਾਨ ਕੀਤਾ ਕਿ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ 2024 ਦੀਆਂ ਲੋਕ ਸਭਾ ਚੋਣਾਂ ਅਮੇਠੀ ਤੋਂ ਲੜਨਗੇ। ਸ੍ਰੀ ਗਾਂਧੀ 2004 ਤੋਂ ਅਮੇਠੀ ਲੋਕ ਸਭਾ ਸੀਟ ਦੀ ਨੁਮਾਇੰਦਗੀ ਕਰ ਰਹੇ ਸਨ ਪਰ ਸਾਲ 2019 ਵਿੱਚ ਭਾਜਪਾ ਦੀ ਸਮ੍ਰਿਤੀ ਇਰਾਨੀ ਤੋਂ ਹਾਰ ਗਏ ਸਨ। ਉਨ੍ਹਾਂ ਨੂੰ 4,12,867 ਵੋਟਾਂ ਮਿਲੀਆਂ, ਜਦਕਿ ਸਮ੍ਰਿਤੀ ਇਰਾਨੀ ਨੂੰ 4,67,598 ਵੋਟਾਂ ਮਿਲੀਆਂ। ਰਾਏ ਨੇ ਇਹ ਵੀ ਕਿਹਾ ਕਿ ਜੇ ਪ੍ਰਿਯੰਕਾ ਗਾਂਧੀ ਵਾਰਾਨਸੀ ਤੋਂ ਚੋਣ ਲੜਨ ਦਾ ਫੈਸਲਾ ਕਰਦੀ ਹੈ ਤਾਂ ਕਾਂਗਰਸ ਦਾ ਹਰ ਵਰਕਰ ਉਨ੍ਹਾਂ ਲਈ ਕੰਮ ਕਰੇਗਾ। ਅਜੈ ਰਾਏ 2014 ਅਤੇ 2019 ਦੋਵਾਂ ਚੋਣਾਂ ਦੌਰਾਨ ਵਾਰਾਨਸੀ ਤੋਂ ਕਾਂਗਰਸ ਦੇ ਉਮੀਦਵਾਰ ਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਹਾਰ ਗਏ ਸਨ।
The post ਰਾਹੁਲ ਗਾਂਧੀ ਲੋਕ ਸਭਾ ਚੋਣ ਅਮੇਠੀ ਤੋਂ ਲੜਨਗੇ: ਰਾਏ appeared first on punjabitribuneonline.com.