ਏਸ਼ਿਆਈ ਖੇਡਾਂ ਤੋਂ ਪਹਿਲਾਂ ਹਾਕੀ ਇੰਡੀਆ ਨੇ ਕੌਮੀ ਕੈਂਪ ਲਈ 39 ਮੈਂਬਰੀ ਸੰਭਾਵੀ ਸਮੂਹ ਅੇੈਲਾਨਿਆ

ਏਸ਼ਿਆਈ ਖੇਡਾਂ ਤੋਂ ਪਹਿਲਾਂ ਹਾਕੀ ਇੰਡੀਆ ਨੇ ਕੌਮੀ ਕੈਂਪ ਲਈ 39 ਮੈਂਬਰੀ ਸੰਭਾਵੀ ਸਮੂਹ ਅੇੈਲਾਨਿਆ


ਨਵੀਂ ਦਿੱਲੀ, 20 ਅਗਸਤ
ਹੈਂਗਜ਼ੂ ਏਸ਼ਿਆਈ ਖੇਡਾਂ ਦੀਆਂ ਤਿਆਰੀਆਂ ਵਜੋਂ ਹਾਕੀ ਇੰਡੀਆ ਨੇ ਬੰਗਲੂਰੂ ਵਿੱਚ ਸੋਮਵਾਰ ਤੋਂ ਸ਼ੁਰੂ ਹੋ ਰਹੇ ਕੌਮੀ ਕੈਂਪ ਲਈ 39 ਮੈਂਬਰੀ ਕੋਰ ਪੁਰਸ਼ ਦੇ ਸੰਭਾਵੀ  ਸਮੂਹ ਦਾ ਐਲਾਨ ਕੀਤਾ ਹੈ। ਬੰਗਲੂਰੂ ਦੇ ਸਾਈ ਸੈਂਟਰ ਵਿੱਚ 21 ਅਗਸਤ ਤੋਂ 18 ਸਤੰਬਰ ਤੱਕ ਲੱਗਣ ਵਾਲਾ ਇਹ ਕੈਂਪ ਖਿਡਾਰੀਆਂ ਨੂੰ ਆਪਣਾ ਹੁਨਰ ਨਿਖਾਰਣ ਦਾ ਮੌਕਾ ਦੇਵੇਗਾ। ਏਸ਼ਿਆਈ ਖੇਡਾਂ 23 ਸਤੰਬਰ ਤੋਂ 8 ਅਕਤੂਬਰ ਤੱਕ ਚੀਨ ਵਿੱਚ ਹੋਣੀਆਂ ਹਨ। ਭਾਰਤੀ ਪੁਰਸ਼ ਹਾਕੀ ਟੀਮ ਏਸ਼ਿਆਈ ਖੇਡਾਂ ਦਾ ਆਪਣਾ ਪਲੇਠਾ ਮੁਕਾਬਲਾ 24 ਸਤੰਬਰ ਨੂੰ ਉਜ਼ਬੇਕਿਸਤਾਨ ਖਿਲਾਫ਼ ਖੇਡੇਗੀ। ਭਾਰਤ ਨੂੰ ਪੂਲ ਏ ਵਿਚ ਪਾਕਿਸਤਾਨ, ਜਾਪਾਨ, ਬੰਗਲਾਦੇਸ਼, ਸਿੰਗਾਪੁਰ ਤੇ ਉਜ਼ਬੇਕਿਸਤਾਨ ਨਾਲ ਰੱਖਿਆ ਗਿਆ ਹੈ। ਕੈਂਪ ਵਿੱਚ ਸ਼ਾਮਲ ਹੋਣ ਵਾਲੇ 39 ਖਿਡਾਰੀਆਂ ਵਿਚ ਗੋਲਕੀਪਰ: ਕ੍ਰਿਸ਼ਨ ਬਹਾਦਰ ਪਾਠਕ, ਪੀ.ਆਰ.ਸ੍ਰੀਜੇਸ਼, ਸੂਰਜ ਕਾਰਕੇਰਾ, ਪਵਨ, ਪ੍ਰਸ਼ਾਂਤ ਕੁਮਾਰ ਚੌਹਾਨ; ਡਿਫੈਂਡਰਜ਼: ਜਰਮਨਪ੍ਰੀਤ ਸਿੰਘ, ਸੁਰੇਂਦਰ ਕੁਮਾਰ, ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ, ਅਮਿਤ ਰੋਹੀਦਾਸ, ਗੁਰਿੰਦਰ ਸਿੰਘ, ਜੁਗਰਾਜ ਸਿੰਘ, ਮਨਦੀਪ ਮੋੜ, ਨੀਲਮ ਸੰਜੀਪ ਐਕਸਿਸ, ਸੰਜੈ, ਯਸ਼ਦੀਪ ਸਿਵਾਚ, ਦਿਪਸਨ ਟਿਰਕੀ, ਮਨਜੀਤ; ਮਿਡਫੀਲਡਰ: ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਮੋਇਰੰਗਥਮ ਰਬੀਚੰਦਰ ਸਿੰਘ, ਸ਼ਮਸ਼ੇਰ ਸਿੰਘ, ਨੀਲਕੰਤਾ ਸ਼ਰਮਾ, ਰਾਜਕੁਮਾਰ ਪਾਲ, ਸੁਮਿਤ, ਅਕਾਸ਼ਦੀਪ ਸਿੰਘ, ਗੁਰਜੰਟ ਸਿੰਘ, ਮੁਹੰਮਦ ਰਾਹੀਲ ਮੌਸੀਨ, ਮਨਿੰਦਰ ਸਿੰਘ; ਫਾਰਵਰਡ: ਐੱਸ. ਕਾਰਤੀ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਅਭਿਸ਼ੇਕ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ, ਸਿਮਰਨਜੀਤ ਸਿੰਘ, ਸ਼ਿਲਾਨੰਦ ਲਾਕੜਾ, ਪਵਨ ਰਾਜਭਰ। -ਪੀਟੀਆਈ

The post ਏਸ਼ਿਆਈ ਖੇਡਾਂ ਤੋਂ ਪਹਿਲਾਂ ਹਾਕੀ ਇੰਡੀਆ ਨੇ ਕੌਮੀ ਕੈਂਪ ਲਈ 39 ਮੈਂਬਰੀ ਸੰਭਾਵੀ ਸਮੂਹ ਅੇੈਲਾਨਿਆ appeared first on punjabitribuneonline.com.



Source link