ਚੰਗੇ ਡਾਕਟਰਾਂ ਕਰਕੇ ਅਮੀਰ ਵਿਅਕਤੀ ਵੀ ਆਮ ਆਦਮੀ ਮੁਹੱਲਾ ਕਲੀਨਿਕਾਂ ਤੋਂ ਇਲਾਜ ਕਰਵਾਉਣ ਲੱਗੇ: ਕੇਜਰੀਵਾਲ

ਚੰਗੇ ਡਾਕਟਰਾਂ ਕਰਕੇ ਅਮੀਰ ਵਿਅਕਤੀ ਵੀ ਆਮ ਆਦਮੀ ਮੁਹੱਲਾ ਕਲੀਨਿਕਾਂ ਤੋਂ ਇਲਾਜ ਕਰਵਾਉਣ ਲੱਗੇ: ਕੇਜਰੀਵਾਲ


ਨਵੀਂ ਦਿੱਲੀ, 22 ਅਗਸਤ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੌਜੂਦਾ ਸਮੇਂ ਦਿੱਲੀ ਵਿੱਚ 533 ਆਮ ਆਦਮੀ ਮੁਹੱਲਾ ਕਲੀਨਿਕ ਕੰਮ ਕਰ ਰਹੇ ਹਨ ਤੇ ਇਨ੍ਹਾਂ ਕਲੀਨਿਕਾਂ ਵਿੱਚ ਅਮੀਰ ਵਿਅਕਤੀ ਵੀ ਆਪਣਾ ੲਿਲਾਜ ਕਰਵਾ ਰਹੇ ਹਨ ਕਿਉਂਕਿ ਇਥੇ ਡਾਕਟਰਾਂ ਸਣੇ ਹੋਰ ਮੈਡੀਕਲ ਸਹੂਲਤਾਂ ਬਹੁਤ ਵਧੀਆ ਹਨ। ਕੇਜਰੀਵਾਲ ਤਿਲਕ ਨਗਰ ਦੇ ਕੇਸ਼ੋਪੁਰ ਵਿੱਚ ਨਵੇਂ ਮੁਹੱਲਾ ਕਲੀਨਿਕ ਦੇ ਉਦਘਾਟਨ ਮੌਕੇ ਬੋਲ ਰਹੇ ਸਨ। ਕੌਮੀ ਰਾਜਧਾਨੀ ਵਿੱਚ ਅੱਜ ਕੇਸ਼ੋਪੁਰ ਸਣੇ ਕੁੱਲ ਪੰਜ ਨਵੇਂ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ ਹੈ। -ਪੀਟੀਆਈ

The post ਚੰਗੇ ਡਾਕਟਰਾਂ ਕਰਕੇ ਅਮੀਰ ਵਿਅਕਤੀ ਵੀ ਆਮ ਆਦਮੀ ਮੁਹੱਲਾ ਕਲੀਨਿਕਾਂ ਤੋਂ ਇਲਾਜ ਕਰਵਾਉਣ ਲੱਗੇ: ਕੇਜਰੀਵਾਲ appeared first on punjabitribuneonline.com.



Source link