ਫਿਲੌਰ: ਪਟੜੀ ’ਤੇ ਦਰਖੱਤ ਡਿੱਗਣ ਕਾਰਨ ਡੇਢ ਘੰਟਾ ਰੇਲ ਆਵਾਜਾਈ ਬੰਦ ਰਹੀ

ਫਿਲੌਰ: ਪਟੜੀ ’ਤੇ ਦਰਖੱਤ ਡਿੱਗਣ ਕਾਰਨ ਡੇਢ ਘੰਟਾ ਰੇਲ ਆਵਾਜਾਈ ਬੰਦ ਰਹੀ


ਸਰਬਜੀਤ ਸਿੰਘ ਗਿੱਲ
ਫਿਲੌਰ, 28 ਅਗਸਤ
ਗੁਰਾਇਆ ਅਤੇ ਫਿਲੌਰ ਵਿਚਕਾਰ ਦੁਸਾਂਝ ਖੁਰਦ ਰੇਲਵੇ ਫਾਟਕ ਨਜ਼ਦੀਕ ਪਟੜੀ ’ਤੇ ਹਨੇਰੀ ਕਾਰਨ ਦਰਖ਼ਤ ਡਿੱਗ ਗਿਆ, ਜਿਸ ਕਾਰਨ ਕਰੀਬ ਡੇਢ ਘੰਟਾ ਰੇਲ ਟ੍ਰੈਫਿਕ ਜਾਮ ਰਿਹਾ, ਜਦੋਂ ਦਰਖ਼ਤ ਡਿੱਗਿਆ ਤਾਂ ਸੀ-85 ਫਾਟਕ ’ਤੇ ਮੌਜੂਦ ਗੇਟਮੈਨ ਨੇ ਤੁਰੰਤ ਇਸ ਦੀ ਸੂਚਨਾ ਸਟੇਸ਼ਨ ਮਾਸਟਰ ਨੂੰ ਦਿੱਤੀ। ਉਨ੍ਹਾਂ ਰੇਲ ਆਵਾਜਾਈ ਰੋਕ ਦਿੱਤੀ ਗਈ। ਰੇਲ ਕਰਮਚਾਰੀਆਂ ਨੇ ਦਰਖੱਤ ਹਟਾ ਕੇ ਲਾਈਨ ਸਾਫ ਕਰ ਦਿੱਤੀ। ੲਿਸ ਤੋਂ ਬਾਅਦ ਰੇਲ ਆਵਾਜਾਈ ਬਹਾਲ ਕਰ ਦਿੱਤੀ। ਸਵੇਰੇ 7.34 ਤੋਂ 9.17 ਤੱਕ ੲਿਸ ਪਟੜੀ ਤੋਂ ਕੋਈ ਗੱਡੀ ਨਹੀਂ ਲੰਘੀ।

The post ਫਿਲੌਰ: ਪਟੜੀ ’ਤੇ ਦਰਖੱਤ ਡਿੱਗਣ ਕਾਰਨ ਡੇਢ ਘੰਟਾ ਰੇਲ ਆਵਾਜਾਈ ਬੰਦ ਰਹੀ appeared first on punjabitribuneonline.com.



Source link