ਜਗਮੋਹਨ ਸਿੰਘ
ਰੂਪਨਗਰ/ਘਨੌਲੀ, 28 ਅਗਸਤ
ਭਾਰਤ ਦੀ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਲੈਂਬੋਰਗਿੰਨੀ ਨੇ ਰੂਪਨਗਰ ਜ਼ਿਲ੍ਹੇ ਦੇ ਕਸਬਾ ਭਰਤਗੜ੍ਹ ਵਿਖੇ ਸਥਿਤ ਹੋਟਲ ਸਰਾਏ ਤੱਕ ਕਾਰਾਂ ਦੀ ਦੌੜ ਕਰਵਾਈ। ਡੇਢ ਦਰਜਨ ਦੇ ਕਰੀਬ ਕਰੋੜਾਂ ਦੀ ਕੀਮਤ ਵਾਲੀਆਂ ਕਾਰਾਂ ਨੂੰ ਵੇਖਣ ਲਈ ਹੋਟਲ ਅੱਗਿਉਂ ਲੰਘਣ ਵਾਲੇ ਲੋਕ ਪੁੱਜੇ। ਸਾਰਾ ਦਿਨ ਹੋਟਲ ਅੱਗੇ ਰੁਕੀਆਂ ਕਾਰਾਂ ਇਲਾਕੇ ਦੇ ਲੋਕਾਂ ਦੀ ਖਿੱਚ ਦਾ ਕੇਂਦਰ ਰਹੀਆਂ। ਹੋਟਲ ਮਾਲਕ ਲਵਧੀ ਗਰਗ ਨੇ ਦੱਸਿਆ ਕਿ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤ ਦੀ ਸਭ ਤੋਂ ਮਸ਼ਹੂਰ ਕਾਰ ਕੰਪਨੀ ਨੇ ਕਾਰ ਦੌੜ ਮੁਕਾਬਲੇ ਦੇ ਅੰਤਿਮ ਪੜਾਅ ਲਈ ਉਨ੍ਹਾਂ ਦੇ ਹੋਟਲ ਦੀ ਚੋਣ ਕੀਤੀ। ਦੱਸਿਆ ਜਾ ਰਿਹਾ ਹੈ ਕਿ ਲੈਂਬੋਰਗਿੰਨੀ ਕਾਫੀ ਜ਼ਿਆਦਾ ਮਹਿੰਗੀ ਹੋਣ ਕਾਰਨ ਇਸ ਕਾਰ ਦੇ ਭਾਰਤ ਵਿੱਚ ਦਿੱਲੀ, ਬੰਗਲੌਰ ਅਤੇ ਮੁੰਬਈ ਵਿੱਚ ਸਿਰਫ ਤਿੰਨ ਹੀ ਡੀਲਰ ਹਨ।
The post ਲੈਬੋਰਗਿੰਨੀ ਨੇ ਸਰਾਏ ਭਰਤਗੜ੍ਹ ਤੱਕ ਕਰਵਾਈ ਕਾਰਾਂ ਦੀ ਦੌੜ appeared first on punjabitribuneonline.com.