ਬਰਨਾਲਾ ’ਚ ਕਾਰ ਇੱਟਾਂ ਦੀ ਭਰੀ ਟਰੈਕਟਰ-ਟਰਾਲੀ ਨਾਲ ਟਕਰਾਈ, ਹਿਸਾਰ ਦੇ 4 ਵਿਅਕਤੀਆਂ ਦੀ ਮੌਤ

ਬਰਨਾਲਾ ’ਚ ਕਾਰ ਇੱਟਾਂ ਦੀ ਭਰੀ ਟਰੈਕਟਰ-ਟਰਾਲੀ ਨਾਲ ਟਕਰਾਈ, ਹਿਸਾਰ ਦੇ 4 ਵਿਅਕਤੀਆਂ ਦੀ ਮੌਤ


ਪੁਰਸ਼ੋਤਮ ਬੱਲੀ
ਬਰਨਾਲਾ, 1 ਸਤੰਬਰ
ਅੱਜ ਇਥੇ ਸਵੇਰੇ ਬਰਨਾਲਾ-ਲੁਧਿਆਣਾ ਰਾਜ ਮਾਰਗ ‘ਤੇ ਹਾਦਸੇ ਵਿੱਚ ਹਿਸਾਰ ਦੇ ਕਾਰ ਸਵਾਰ ਚਾਰ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਵਿਕਾਸ ਸੋਨੀ, ਅੰਮ੍ਰਿਤਪਾਲ, ਸੋਨੂੰ ਅਤੇ ਅੰਕਿਤ ਵਜੋਂ ਹੋਈ ਹੈ। ਥਾਣਾ ਠੁੱਲੀਵਾਲ ਦੇ ਐੱਸਐੱਚਓ ਬਲਦੇਵ ਸਿੰਘ ਮਾਨ ਨੇ ਦੱਸਿਆ ਕਿ ਜਦੋਂ ਕਾਰ ਵਿੱਚ ਸਵਾਰ ਜਾ ਰਹੇ ਸਨ ਤਾਂ ਉਨ੍ਹਾਂ ਦਾ ਵਾਹਨ ਭੱਦਲਵੱਢ ਪਿੰਡ ਕੋਲ ਇੱਟਾਂ ਦੀ ਭਰੀ ਟਰੈਕਟਰ ਟਰਾਲੀ ਨਾਲ ਟਕਰਾਅ ਗਿਆ। ਉਹ ਨਕੋਦਰ ਵਿਖੇ ਧਾਰਮਿਕ ਸਥਾਨ ‘ਤੇ ਜਾ ਰਹੇ ਸਨ।

ਟੱਲੇਵਾਲ ਤੋਂ ਲਖਵੀਰ ਸਿੰਘ ਚੀਮਾ ਮੁਤਾਬਕ: ਮਰਨ ਵਾਲਿਆਂ ‘ਚ ਜੀਜਾ-ਸਾਲਾ ਸ਼ਾਮਲ ਹਨ। ਮਰਨ ਵਾਲਿਆਂ ਦੀ ਉਮਰ 40 ਸਾਲ, 27-28 ਸਾਲ ਤੇ 13-14 ਸਾਲ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਕਾਰ ਨੇ ਪਿੱਛੋਂ ਆ ਕੇ ਟਰਾਲੀ ਨੂੰ ਟੱਕਰ ਮਾਰੀ। ਹਾਦਸੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਪੁਲੀਸ ਨੇ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲੈ ਕੇ ਡਰਾਈਵਰ ਹਿਰਾਸਤ ’ਚ ਲੈ ਲਿਆ ਹੈ।

The post ਬਰਨਾਲਾ ’ਚ ਕਾਰ ਇੱਟਾਂ ਦੀ ਭਰੀ ਟਰੈਕਟਰ-ਟਰਾਲੀ ਨਾਲ ਟਕਰਾਈ, ਹਿਸਾਰ ਦੇ 4 ਵਿਅਕਤੀਆਂ ਦੀ ਮੌਤ appeared first on punjabitribuneonline.com.



Source link