2000 ਰੁਪਏ ਦੇ 93 ਫ਼ੀਸਦ ਨੋਟ ਵਾਪਸ ਆਏ: ਆਰਬੀਆਈ

2000 ਰੁਪਏ ਦੇ 93 ਫ਼ੀਸਦ ਨੋਟ ਵਾਪਸ ਆਏ: ਆਰਬੀਆਈ


ਮੁੰਬਈ, 1 ਸਤੰਬਰ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਕਿਹਾ ਹੈ ਕਿ 2,000 ਰੁਪਏ ਦੇ ਕੁੱਲ 93 ਫੀਸਦੀ ਨੋਟ ਬੈਂਕਾਂ ਵਿਚ ਵਾਪਸ ਆ ਗਏ ਹਨ। ਆਰਬੀਆਈ ਨੇ 19 ਮਈ, 2023 ਨੂੰ 2,000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਰਿਜ਼ਰਵ ਬੈਂਕ ਦੇ ਬਿਆਨ ਅਨੁਸਾਰ ਬੈਂਕਾਂ ਤੋਂ ਪ੍ਰਾਪਤ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 31 ਅਗਸਤ 2023 ਤੱਕ ਬੈਂਕਾਂ ਵਿੱਚ ਜਮ੍ਹਾਂ 2,000 ਰੁਪਏ ਦੇ ਨੋਟਾਂ ਦੀ ਕੁੱਲ ਕੀਮਤ 3.32 ਲੱਖ ਕਰੋੜ ਰੁਪਏ ਸੀ। ਇਸ ਦਾ ਮਤਲਬ ਹੈ ਕਿ 31 ਅਗਸਤ 2023 ਨੂੰ ਸਿਰਫ 0.24 ਲੱਖ ਕਰੋੜ ਰੁਪਏ ਦੇ 2,000 ਰੁਪਏ ਦੇ ਨੋਟ ਮਾਰਕੀਟ ’ਚ ਸਨ। ਆਰਬੀਆਈ ਨੇ ਲੋਕਾਂ ਨੂੰ 30 ਸਤੰਬਰ 2023 ਤੱਕ ਬੈਂਕਾਂ ਵਿੱਚ 2000 ਹਜ਼ਾਰ ਰੁਪਏ ਦੇ ਨੋਟ ਜਮ੍ਹਾਂ ਕਰਾਉਣ ਦੀ ਅਪੀਲ ਬੇਨਤੀ ਕੀਤੀ ਹੈ।

The post 2000 ਰੁਪਏ ਦੇ 93 ਫ਼ੀਸਦ ਨੋਟ ਵਾਪਸ ਆਏ: ਆਰਬੀਆਈ appeared first on punjabitribuneonline.com.



Source link