ਅਸਾਮ: ਫਿਰੌਤੀ ਮਾਮਲੇ ’ਚ ਆਈਪੀਐੱਸ ਅਧਿਕਾਰੀ ਤੇ ਡੀਐੱਸਪੀ ਗ੍ਰਿਫ਼ਤਾਰ

ਅਸਾਮ: ਫਿਰੌਤੀ ਮਾਮਲੇ ’ਚ ਆਈਪੀਐੱਸ ਅਧਿਕਾਰੀ ਤੇ ਡੀਐੱਸਪੀ ਗ੍ਰਿਫ਼ਤਾਰ


ਗੁਹਾਟੀ, 4 ਸਤੰਬਰ
ਅਸਾਮ ਦੇ ਬਜਾਲੀ ਜ਼ਿਲ੍ਹੇ ਵਿੱਚ ਫਿਰੌਤੀ ਦੇ ਮਾਮਲੇ ਵਿੱਚ ਭਾਰਤੀ ਪੁਲੀਸ ਸੇਵਾ (ਆਈਪੀਐੱਸ) ਦੇ ਅਧਿਕਾਰੀ ਅਤੇ ਡੀਐੱਸਪੀ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨਾਲ ਇਸ ਮਾਮਲੇ ਵਿੱਚ ਹੁਣ ਤੱਕ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਗਿਣਤੀ 9 ਹੋ ਗਈ ਹੈ। ਡੀਜੀਪੀ ਸ੍ਰੀ ਜੀਪੀ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ  ਪੋਸਟ ‘ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੀਆਈਡੀ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਬਜਾਲੀ ਦੇ ਤੱਤਕਾਲੀ ਐੱਸਪੀ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ ਐਤਵਾਰ ਰਾਤ ਨੂੰ ਉਸ ਦੇ ਘਰ ਦੀ ਤਲਾਸ਼ੀ ਵੀ ਲਈ ਗਈ ਸੀ। ਡੀਐੱਸਪੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੀਆਈਡੀ ਨੇ ਪਿਛਲੇ ਹਫ਼ਤੇ ਐੱਫਆਈਆਰ ਵਿੱਚ ਡੀਐੱਸਪੀ ਦਾ ਨਾਮ ਦਰਜ ਕੀਤਾ ਸੀ।

The post ਅਸਾਮ: ਫਿਰੌਤੀ ਮਾਮਲੇ ’ਚ ਆਈਪੀਐੱਸ ਅਧਿਕਾਰੀ ਤੇ ਡੀਐੱਸਪੀ ਗ੍ਰਿਫ਼ਤਾਰ appeared first on punjabitribuneonline.com.



Source link