ਪੱਤਰ ਪ੍ਰੇਰਕ
ਫਗਵਾੜਾ, 11 ਸਤੰਬਰ
ਇਥੋਂ ਦੀ ਸ਼ੂਗਰ ਮਿੱਲ ਦੇ ਪਹਿਲੇ ਪ੍ਰਬੰਧਕਾਂ ਵੱਲੋਂ ਕਿਸਾਨਾਂ ਦੀ 42 ਕਰੋੜ ਦੀ ਅਦਾਇਗੀ ਕਰਨ ਦੇ ਮਾਮਲੇ ’ਚ ਪ੍ਰਸਾਸ਼ਨ ਨੇ ਸਖ਼ਤੀ ਅਪਣਾਉਂਦਿਆ ਮਿੱਲ ਦੀਆਂ ਅੱਧੀ ਦਰਜਨ ਇਮਾਰਤਾਂ ਨੂੰ ਕੁਰਕ ਕਰਨ ਲਈ ਇਮਾਰਤਾਂ ਦੇ ਬਾਹਰ ਨੋਟਿਸ ਲੱਗਾ ਦਿੱਤੇ ਹਨ। ਤਹਿਸੀਲਦਾਰ ਬਲਜਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸ਼ੂਗਰ ਮਿੱਲ ਦੇ ਨਾਲ ਲੱਗਦੀ ਮਿੱਲ ਦੀ ਪ੍ਰਾਪਰਟੀ ਬੰਗਾ ਰੋਡ, ਖੁਰਮਪੁਰ ਸਮੇਤ ਕਈ ਥਾਵਾਂ ’ਤੇ ਨੋਟਿਸ ਚਿਪਕਾ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਕਿਸਾਨ ਯੂਨੀਅਨਾਂ ਨੇ ਅਦਾਇਗੀ ਦੇ ਮਾਮਲੇ ’ਤੇ ਸਖ਼ਤ ਕਾਰਵਾਈ ਦੀ ਵਿਉਤਬੰਦੀ ਤਿਆਰ ਕੀਤੀ ਹੈ ਤੇ ਕੁੱਝ ਦਿਨ ਪਹਿਲਾ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਵੀ ਇਥੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਸੀ ਜਿਸ ਉਪਰੰਤ ਇਹ ਕਾਰਵਾਈ ’ਚ ਤੇਜ਼ੀ ਲਿਆਂਦੀ ਗਈ ਹੈ। ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਪ੍ਰਸਾਸ਼ਨ ਦਾ ਇਹ ਚੰਗਾ ਕਦਮ ਹੈ ਤੇ ਹੁਣ ਤੇਜ਼ੀ ਨਾਲ ਕਾਰਵਾਈ ਹੋਵੇ ਤਾਂ ਜੋ ਕਿਸਾਨਾਂ ਦੀ ਆਰਥਿਕ ਸਥਿਤੀ ’ਚ ਸੁਧਾਰ ਹੋ ਸਕੇ।
The post ਖੰਡ ਮਿੱਲਾਂ ਦੀ ਜਾਇਦਾਦ ਦੀ ਕੁਰਕੀ ਕਰਨ ਲਈ ਪ੍ਰਸ਼ਾਸਨ ਨੇ ਨੋਟਿਸ ਲਗਾਏ appeared first on punjabitribuneonline.com.