ਨਵੀਂ ਦਿੱਲੀ, 14 ਸਤੰਬਰ
ਕੇਂਦਰੀ ਸਿੱਖਿਆ ਬੋਰਡ ਸੀਬੀਐੱਸਈ ਨੇ ਸਪੱਸ਼ਟ ਕੀਤਾ ਹੈ ਕਿ ਉਸ ਨੇ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਆਪਣੇ ਸੈਂਪਲ ਪੇਪਰਾਂ (ਅਭਿਆਸ ਪੱਤਰਾਂ) ਨੂੰ ਲੈ ਕੇ ਕਿਸੇ ਨਿੱਜੀ ਪ੍ਰਕਾਸ਼ਕ ਨਾਲ ਸਾਂਝੇਦਾਰੀ ਨਹੀਂ ਕੀਤੀ ਹੈ। ਬੋਰਡ ਵੱਲੋਂ ਇਹ ਸਪੱਸ਼ਟੀਕਰਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਕਿਹਾ ਜਾ ਰਿਹਾ ਹੈ ਕਿ ਬੋਰਡ ਪ੍ਰੀਖਿਆਵਾਂ ਲਈ ਸੀਬੀਐੱਸਈ ਨੇ ਆਪਣੇ ਸੈਂਪਲ ਪੇਪਰਾਂ ਲਈ ‘ਐਜੂਕਾਰਟ’ ਨਾਲ ਸਾਂਝੇਦਾਰੀ ਕੀਤੀ ਹੈ ਤੇ ਇਨ੍ਹਾਂ ਅਭਿਆਸ ਪੱਤਰਾਂ ਨੂੰ ਭੁਗਤਾਨ ਮਗਰੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਸੀਬੀਐੱਸਈ ਵੱਲੋਂ ਜਾਰੀ ਕੀਤੇ ਮਸ਼ਵਰੇ ਵਿੱਚ ਕਿਹਾ ਗਿਆ ਹੈ, ‘‘ਬੋਰਡ ਦੇ ਧਿਆਨ ’ਚ ਆਇਆ ਹੈ ਕਿ ਸਕੂਲਾਂ ਦੇ ਪ੍ਰਬੰਧਕਾਂ ਤੇ ਵਿਦਿਆਰਥੀਆਂ ਨੂੰ ਕੁਝ ਨਿੱਜੀ ਪ੍ਰਕਾਸ਼ਕਾਂ ਦੀ ਸਾਈਟ ’ਤੇ ਸੀਬੀਐੱਸਈ ਅਭਿਆਸ ਪ੍ਰਸ਼ਨ ਪੱਤਰ ਲੈਣ ਲਈ ਕਿਹਾ ਜਾ ਰਿਹਾ ਹੈ। ਜਨਤਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਜਿਹੇ ਕਿਸੇ ਵੀ ਪ੍ਰਚਾਰ ਜਾਂ ਦਾਅਵੇ ਰਾਹੀਂ ਗੁੰਮਰਾਹ ਨਾ ਹੋਣ। -ਪੀਟੀਆਈ
The post ਸੈਂਪਲ ਪੇਪਰਾਂ ਲਈ ਕਿਸੇ ਨਿੱਜੀ ਪ੍ਰਕਾਸ਼ਕ ਨਾਲ ਸਾਂਝੇਦਾਰੀ ਨਹੀਂ ਕੀਤੀ: ਸੀਬੀਐੱਸਈ appeared first on punjabitribuneonline.com.