ਦਿੱਲੀ ਹਾਈ ਕੋਰਟ ਨੇ ਲਿਵ ਇਨ ਪਾਰਟਨਰ ਵੱਲੋਂ ਲਗਾਏ ਬਲਾਤਕਾਰ ਦੇ ਦੋਸ਼ ਰੱਦ ਕੀਤੇ

ਦਿੱਲੀ ਹਾਈ ਕੋਰਟ ਨੇ ਲਿਵ ਇਨ ਪਾਰਟਨਰ ਵੱਲੋਂ ਲਗਾਏ ਬਲਾਤਕਾਰ ਦੇ ਦੋਸ਼ ਰੱਦ ਕੀਤੇ


ਨਵੀਂ ਦਿੱਲੀ, 21 ਸਤੰਬਰ
ਦਿੱਲੀ ਹਾਈ ਕੋਰਟ ਨੇ ਵਿਆਹੇ ਵਿਅਕਤੀ ‘ਤੇ ਉਸ ਦੀ ‘ਲਿਵ-ਇਨ ਪਾਰਟਨਰ’ ਵੱਲੋਂ ਲਗਾਏ ਬਲਾਤਕਾਰ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਪਹਿਲਾਂ ਹੀ ਕਿਸੇ ਨਾਲ ਵਿਆਹੀ ਹੋਈ ਔਰਤ ਇਹ ਦਾਅਵਾ ਨਹੀਂ ਕਰ ਸਕਦੀ ਕਿ ਕਿਸੇ ਹੋਰ ਵਿਅਕਤੀ ਨੇ ਵਿਆਹ ਦੇ ਝੂਠੇ ਵਾਅਦੇ ਕਰਕੇ ਉਸ ਨਾਲ ਸਰੀਰਕ ਸਬੰਧ ਬਣਾਏ। ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਇੱਕ ਹੁਕਮ ਵਿੱਚ ਕਿਹਾ ਕਿ ਇਸ ਕੇਸ ਵਿੱਚ ਦੋ ਵਿਅਕਤੀ ਸ਼ਾਮਲ ਹਨ, ਜੋ ਕਾਨੂੰਨੀ ਤੌਰ ‘ਤੇ ਇੱਕ ਦੂਜੇ ਨਾਲ ਵਿਆਹ ਕਰਨ ਦੇ ਅਯੋਗ ਸਨ ਪਰ ‘ਲਿਵ-ਇਨ ਰਿਲੇਸ਼ਨਸ਼ਿਪ ਸਮਝੌਤੇ’ ਤਹਿਤ ਇਕੱਠੇ ਰਹਿ ਰਹੇ ਸਨ।

The post ਦਿੱਲੀ ਹਾਈ ਕੋਰਟ ਨੇ ਲਿਵ ਇਨ ਪਾਰਟਨਰ ਵੱਲੋਂ ਲਗਾਏ ਬਲਾਤਕਾਰ ਦੇ ਦੋਸ਼ ਰੱਦ ਕੀਤੇ appeared first on punjabitribuneonline.com.



Source link