ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਸਤੰਬਰ
ਪਟਿਆਲਾ ਪੁਲੀਸ ਨੇ ਜ਼ਿਲ੍ਹੇ ਦੇ ਪਿੰਡ ਰਾਜਗੜ੍ਹ ਵਿਖੇ ਨਸ਼ੇ ਵੇਚਕੇ ਬਣਾਈ ਜਾਇਦਾਦ ਜਬਤ ਕੀਤੀ ਗਈ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਐੱਸਪੀ ਡਿਟੈਕਟਿਵ ਹਰਵੀਰ ਸਿੰਘ ਅਟਵਾਲ ਤੇ ਐੱਸਪੀ ਅਪਰੇਸ਼ਨ ਸੌਰਵ ਜਿੰਦਲ ਦੀ ਦੇਖ-ਰੇਖ ਹੇਠ ਥਾਣਾ ਪਸਿਆਣਾ ਦੀ ਪੁਲੀਸ ਨੇ ਡੀਐੱਸਪੀ ਸਮਾਣਾ ਨੇਹਾ ਅਗਰਵਾਲ ਅਤੇ ਐੱਸਐੱਚਓ ਕਰਨਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਅੱਜ ਵਿੱਕੀ ਕੌਰ ਵਾਸੀ ਰਾਜਗੜ੍ਹ ਵੱਲੋਂ ਨਸ਼ੇ ਵੇਚਕੇ ਬਣਾਈ ਜਾਇਦਾਦ, ਜਿਸ ਦੀ ਕੀਮਤ 33 ਲੱਖ 27 ਹਜ਼ਾਰ 50 ਰੁਪਏ ਹੈ, ਨੂੰ ਜ਼ਬਤ ਕਰ ਲਿਆ। ਸ੍ਰੀ ਸ਼ਰਮਾ ਨੇ ਕਿਹਾ ਕਿ ਪਟਿਆਲਾ ਪੁਲੀਸ ਨੇ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਜ਼ਬਤ ਕਰਨ ਦੇ ਹੁਕਮ ਵਿੱਕੀ ਕੌਰ ਦੇ ਘਰ ਮੂਹਰੇ ਚਿਪਕਾ ਕੇ ਨਸ਼ਾ ਤਸਕਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਕਿ ਉਹ ਕਾਲੇ ਕਾਰੋਬਾਰ ਨੂੰ ਛੱਡਕੇ ਮੁੱਖ ਧਾਰਾ ਵਿੱਚ ਸ਼ਾਮਲ ਹੋ ਜਾਣ।
The post ਪਟਿਆਲਾ ਪੁਲੀਸ ਨੇ ਪਿੰਡ ਰਾਜਗੜ੍ਹ ’ਚ ਨਸ਼ਾ ਤਸਕਰ ਦੀ 33.27 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ appeared first on punjabitribuneonline.com.