ਚੰਡੀਗੜ੍ਹ, 24 ਸਤੰਬਰ
ਪੰਜਾਬ ਪੁਲੀਸ ਤੇ ਬੀਐੱਸਐੱਫ ਨੇ ਇਕ ਸਾਂਝੀ ਕਾਰਵਾਈ ਦੌਰਾਨ ਦੋ ਨਸ਼ਾ ਤਸਕਰਾਂ ਨੂੰ 12 ਕਿਲੋ ਹੈਰੋਇਨ ਤੇ 19.3 ਰੁਪਏ ਦੀ ਨਗ਼ਦੀ ਸਣੇ ਕਾਬੂ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਬਰਾਮਦ ਕੀਤਾ ਨਸ਼ਾ ਡਰੋਨਾਂ ਜ਼ਰੀਏ ਪਾਕਿਸਤਾਨ ਤੋਂ ਲਿਆਂਦਾ ਗਿਆ ਸੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ’ਤੇ ੲਿਕ ਪੋਸਟ ਵਿਚ ਕਿਹਾ, ‘‘ਸਰਹੱਦ ਪਾਰੋਂ ਨਸ਼ਾ ਤਸਕਰਾਂ ਦੇ ਨੈੱਟਵਰਕ ਨੂੰ ਵੱਡਾ ਝਟਕਾ: ਗੁਰਦਾਸਪੁਰ ਪੁਲੀਸ ਤੇ ਬੀਐੱਸਐੱਫ ਨੇ ਇਕ ਸਾਂਝੇ ਅਪਰੇਸ਼ਨ ਦੌਰਾਨ ਦੋ ਤਸਕਰਾਂ ਨੂੰ 12 ਕਿਲੋ ਹੈਰੋਇਨ ਤੇ 19.3 ਲੱਖ ਰੁਪਏ ਦੀ ਡਰੱਗ ਮਨੀ ਸਣੇ ਕਾਬੂ ਕੀਤਾ ਹੈ।’’ ਯਾਦਵ ਨੇ ਕਿਹਾ ਕਿ ਇਹ ਨਸ਼ਾ ਡਰੋਨਾਂ ਜ਼ਰੀਏ ਪਾਕਿਸਤਾਨ ਤੋਂ ਲਿਆਂਦਾ ਗਿਆ ਹੈ। ਤਸਕਰਾਂ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ
The post ਗੁਰਦਾਸਪੁਰ ਪੁਲੀਸ ਤੇ ਬੀਐੱਸਐੱਫ ਦੀ ਸਾਂਝੀ ਕਾਰਵਾਈ ਵਿੱਚ 12 ਕਿਲੋ ਹੈਰੋਇਨ ਤੇ 19 ਲੱਖ ਦੀ ਨਗ਼ਦੀ ਸਣੇ ਦੋ ਨਸ਼ਾ ਤਸਕਰ ਕਾਬੂ appeared first on punjabitribuneonline.com.