ਨਵੀਂ ਦਿੱਲੀ, 28 ਸਤੰਬਰ
ਭਾਰਤ ਵਿੱਚ ਅਮਰੀਕੀ ਮਿਸ਼ਨ ਨੇ ਅੱਜ ਇਸ ਸਾਲ 10 ਲੱਖ ਗੈਰ-ਪਰਵਾਸੀ ਵੀਜ਼ੇ ਦੇਣ ਦਾ ਆਪਣਾ ਟੀਚਾ ਪੂਰਾ ਕਰ ਲਿਆ। ਰਾਜਦੂਤ ਐਰਿਕ ਗਾਰਸੇਟੀ ਨੇ ਨਿੱਜੀ ਤੌਰ ‘ਤੇ ਇੱਕ ਜੋੜੇ ਨੂੰ 10 ਲੱਖਵਾਂ ਵੀਜ਼ਾ ਸੌਂਪਿਆ ਹੈ, ਜੋ ਅਮਰੀਕਾ ’ਚ ਆਪਣੇ ਬੇਟੇ ਦੇ ਗ੍ਰੈਜੂਏਸ਼ਨ ਸਮਾਗਮ ਵਿੱਚ ਸ਼ਾਮਲ ਹੋਵੇਗਾ। ਲੇਡੀ ਹਾਰਡਿੰਗ ਕਾਲਜ ਦੀ ਸੀਨੀਅਰ ਸਲਾਹਕਾਰ ਡਾ. ਰੰਜੂ ਸਿੰਘ ਅਮਰੀਕੀ ਦੂਤਘਰ ਤੋਂ ਇਸ ਸਾਲ ਦਾ 10 ਲੱਖਵਾਂ ਵੀਜ਼ਾ ਮਿਲਣ ਬਾਰੇ ਈਮੇਲ ਪ੍ਰਾਪਤ ਕਰਕੇ ਬਹੁਤ ਖੁਸ਼ ਹੋਈ। ਉਸ ਦੇ ਪਤੀ ਪੁਨੀਤ ਦਰਗਨ ਨੂੰ ਅਗਲਾ ਵੀਜ਼ਾ ਦਿੱਤਾ ਗਿਆ। ਇਹ ਜੋੜਾ ਮਈ 2024 ਵਿੱਚ ਅਮਰੀਕਾ ਦੀ ਯਾਤਰਾ ਕਰੇਗਾ।
The post ਭਾਰਤ ਵਿਚਲੇ ਅਮਰੀਕੀ ਸਫ਼ਾਰਤਖਾਨੇ ਨੇ ਇਸ ਸਾਲ 10 ਲੱਖ ਵੀਜ਼ੇ ਦੇਣ ਦਾ ਟੀਚਾ ਪੂਰਾ ਕੀਤਾ appeared first on punjabitribuneonline.com.