ਗੌਲਫ: ਅਦਿਤੀ ਨੂੰ ਚਾਂਦੀ ਨਾਲ ਹੀ ਕਰਨਾ ਪਿਆ ਸਬਰ

ਗੌਲਫ: ਅਦਿਤੀ ਨੂੰ ਚਾਂਦੀ ਨਾਲ ਹੀ ਕਰਨਾ ਪਿਆ ਸਬਰ


ਹਾਂਗਜ਼ੂ, 1 ਅਕਤੂਬਰ
ਭਾਰਤ ਗੌਲਫਰ ਅਦਿਤੀ ਅਸ਼ੋਕ ਏਸ਼ਿਆਈ ਖੇਡਾਂ ਦੇ ਮਹਿਲਾ ਗੌਲਫ ਮੁਕਾਬਲੇ ਦੇ ਆਖਰੀ ਦਨਿ ਅੱਜ ਇੱਥੇ ਆਪਣੇ ਲੈਅ ਬਰਕਰਾਰ ਨਹੀਂ ਰੱਖ ਸਕੀ ਅਤੇ ਪੰਜ ਓਵਰ 77 ਦਾ ਨਿਰਾਸ਼ਾਜਨਕ ਕਾਰਡ ਖੇਡ ਕੇ ਚਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ। ਮਹਿਲਾ ਗੌਲਫ ਵਿੱਚ ਇਹ ਭਾਰਤ ਦਾ ਪਹਿਲਾ ਤਗ਼ਮਾ ਹੈ। ਅਦਿਤੀ ਕੋਲ ਤੀਜੇ ਗੇੜ ਤੋਂ ਬਾਅਦ ਸੂਚੀ ਵਿੱਚ ਸਿਖਰ ’ਤੇ ਸੱਤ ਸ਼ਾਟ ਦੀ ਵੱਡੀ ਬੜ੍ਹਤ ਸੀ। ਉਸ ਨੇ ਇਕ ਬਰਡੀ ਦੇ ਮੁਕਾਬਲੇ ਚਾਰ ਬੋਗੀ ਅਤੇ ਇਕ ਡਬਲ ਬੋਗੀ ਕਰ ਕੇ ਇਸ ਬੜ੍ਹਤ ਨੂੰ ਗੁਆ ਦਿੱਤਾ ਅਤੇ ਦੂਜੇ ਸਥਾਨ ’ਤੇ ਆ ਗਈ। ਇਸ 25 ਸਾਲਾ ਖਿਡਾਰਨ ਦਾ ਕੁੱਲ ਸਕੋਰ 17 ਅਡਰ 271 ਰਿਹਾ। -ਪੀਟੀਆਈ

The post ਗੌਲਫ: ਅਦਿਤੀ ਨੂੰ ਚਾਂਦੀ ਨਾਲ ਹੀ ਕਰਨਾ ਪਿਆ ਸਬਰ appeared first on punjabitribuneonline.com.



Source link