ਜੋਗਿੰਦਰ ਸਿੰਘ ਮਾਨ
ਮਾਨਸਾ, 13 ਅਕਤੂਬਰ
ਮਾਨਸਾ ਨੇੜਲੇ ਪਿੰਡ ਕੋਟਲੀ ਦਾ ਫੌਜੀ ਅੰਮ੍ਰਿਤਪਾਲ ਸਿੰਘ, ਜੋ ਜੰਮੂ ਕਸ਼ਮੀਰ ਵਿਚ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ, ਦਾ ਅੱਜ ਇਥੇ ਸਨਮਾਨ ਨਾਲ ਸਸਕਾਰ ਕਰ ਦਿੱਤਾ ਗਿਆ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ 10 ਦਸੰਬਰ 2022 ਨੂੰ ਹੀ ਭਾਰਤੀ ਫ਼ੌਜ ਵਿਚ ਭਰਤੀ ਹੋਇਆ ਸੀ ਅਤੇ 19 ਸਾਲਾਂ ਦਾ ਸੀ। ਉਹ ਤਕਰੀਬਨ ਡੇਢ ਮਹੀਨਾ ਪਹਿਲਾਂ ਟਰੇਨਿੰਗ ਤੋਂ ਬਾਅਦ ਛੁੱਟੀ ਕੱਟਕੇ ਪਿੰਡ ਤੋਂ ਜੰਮੂ ਵਿਚ ਡਿਊਟੀ ’ਤੇ ਗਿਆ ਸੀ। ਉਹ ਫੌਜ ਵਿੱਚ ਅਗਨੀਵੀਰ ਯੋਜਨਾ ਤਹਿਤ ਭਰਤੀ ਹੋਇਆ ਸੀ। 11 ਅਕਤੂਬਰ ਨੂੰ ਜੰਮੂ ਕਸ਼ਮੀਰ ਦੇ ਪੁਣਛ ’ਚ ਕੰਟਰੋਲ ਰੇਖਾ ਦੀ ਮੂਹਰਲੀ ਚੌਕੀ ’ਤੇ ਅਚਾਨਕ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਭੈਣ ਕੈਨੇਡਾ ਪੜ੍ਹਾਈ ਲਈ ਗਈ ਹੋਈ ਹੈ।
The post ਜੰਮੂ ਕਸ਼ਮੀਰ ਦੇ ਪੁਣਛ ’ਚ ਐੱਲਓਸੀ ’ਤੇ ਸ਼ਹੀਦ ਹੋਏ ਮਾਨਸਾ ਦੇ ਪਿੰਡ ਕੋਟਲੀ ਦੇ ਜਵਾਨ ਦਾ ਸਸਕਾਰ appeared first on punjabitribuneonline.com.