ਇਜ਼ਰਾਈਲ ਨੇ ਗਾਜ਼ਾ ’ਤੇ ਜ਼ਮੀਨੀ ਹਮਲਾ ਕੀਤਾ, ਵੱਡੇ ਹਮਲੇ ਦੀ ਤਿਆਰੀ

ਇਜ਼ਰਾਈਲ ਨੇ ਗਾਜ਼ਾ ’ਤੇ ਜ਼ਮੀਨੀ ਹਮਲਾ ਕੀਤਾ, ਵੱਡੇ ਹਮਲੇ ਦੀ ਤਿਆਰੀ


ਰਾਫਾ (ਗਾਜ਼ਾ ਪੱਟੀ), 26 ਅਕਤੂਬਰ
ਇਜ਼ਰਾਇਲੀ ਫੌਜਾਂ ਅਤੇ ਟੈਂਕਾਂ ਨੇ ਅੱਜ ਉੱਤਰੀ ਗਾਜ਼ਾ ਵਿੱਚ ਜ਼ਮੀਨੀ ਹਮਲਾ ਕੀਤਾ। ਫੌਜ ਨੇ ਕਿਹਾ ਕਿ ਦੋ ਹਫਤਿਆਂ ਤੋਂ ਵੱਧ ਹਵਾਈ ਹਮਲਿਆਂ ਤੋਂ ਬਾਅਦ ਸੰਭਾਵਿਤ ਵੱਡੇ ਜ਼ਮੀਨੀ ਹਮਲੇ ਲਈ ਜੰਗ ਦੇ ਮੈਦਾਨ ਨੂੰ ਤਿਆਰ ਕਰਨ ਲਈ ਕਈ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਹਮਲਾ ਉਦੋਂ ਹੋਇਆ ਹੈ ਜਦੋਂ ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਗਾਜ਼ਾ ਪੱਟੀ ਵਿੱਚ ਈਂਧਣ ਖਤਮ ਹੋਣ ਵਾਲਾ ਹੈ ਤੇ ਜਿਸ ਕਾਰਨ ਉਸ ਨੂੰ ਖੇਤਰ ਵਿੱਚ ਰਾਹਤ ਕਾਰਜਾਂ ਨੂੰ ਰੋਕਣ ਲਈ ਮਜਬੂਰ ਹੋਣਾ ਪਿਆ।

The post ਇਜ਼ਰਾਈਲ ਨੇ ਗਾਜ਼ਾ ’ਤੇ ਜ਼ਮੀਨੀ ਹਮਲਾ ਕੀਤਾ, ਵੱਡੇ ਹਮਲੇ ਦੀ ਤਿਆਰੀ appeared first on punjabitribuneonline.com.



Source link