ਭਾਜਪਾ ਨੇ ਹਰਿਆਣਾ ਇਕਾਈ ਦੀ ਕਮਾਨ ਧਨਖੜ ਤੋਂ ਲੈ ਕੇ ਨਾਇਬ ਸਿੰਘ ਸੈਣੀ ਨੂੰ ਸੌਂਪੀ

ਭਾਜਪਾ ਨੇ ਹਰਿਆਣਾ ਇਕਾਈ ਦੀ ਕਮਾਨ ਧਨਖੜ ਤੋਂ ਲੈ ਕੇ ਨਾਇਬ ਸਿੰਘ ਸੈਣੀ ਨੂੰ ਸੌਂਪੀ


ਹਿਸਾਰ, 27 ਅਕਤੂਬਰ
ਸਾਲ 2024 ਦੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਅੱਜ ਆਪਣੀ ਹਰਿਆਣਾ ਇਕਾਈ ਦੇ ਪ੍ਰਧਾਨ ਓਮ ਪ੍ਰਕਾਸ਼ ਧਨਖੜ ਦੀ ਥਾਂ ਕੁਰੂਕਸ਼ੇਤਰ ਤੋਂ ਲੋਕ ਸਭਾ ਮੈਂਬਰ ਨਾਇਬ ਸਿੰਘ ਸੈਣੀ ਨੂੰ ਪ੍ਰਧਾਨਗੀ ਸੌਂਪ ਦਿੱਤੀ। ਧਨਖੜ, ਜੋ ਇਸ ਤੋਂ ਪਹਿਲਾਂ ਭਾਜਪਾ ਕਿਸਾਨ ਮੋਰਚਾ ਦੇ ਮੁਖੀ ਸਮੇਤ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਸੰਗਠਨ ਦੇ ਅਹਿਮ ਅਹੁਦਿਆਂ ‘ਤੇ ਰਹਿ ਚੁੱਕੇ ਹਨ, ਨੂੰ ਪਾਰਟੀ ਦਾ ਕੌਮੀ ਸਕੱਤਰ ਬਣਾਇਆ ਗਿਆ ਹੈ।

The post ਭਾਜਪਾ ਨੇ ਹਰਿਆਣਾ ਇਕਾਈ ਦੀ ਕਮਾਨ ਧਨਖੜ ਤੋਂ ਲੈ ਕੇ ਨਾਇਬ ਸਿੰਘ ਸੈਣੀ ਨੂੰ ਸੌਂਪੀ appeared first on punjabitribuneonline.com.



Source link