ਬਘੇਲ ਦੇ ਅਕਸ ਨੂੰ ਦਾਗ਼ਦਾਰ ਕਰਨ ਦੀ ਸਾਜ਼ਿਸ਼, ਛੱਤੀਸਗੜ੍ਹ ਦੀ ਜਨਤਾ ਮੂੰਹ ਤੋੜ ਜੁਆਬ ਦੇਵੇਗੀ: ਕਾਂਗਰਸ

ਬਘੇਲ ਦੇ ਅਕਸ ਨੂੰ ਦਾਗ਼ਦਾਰ ਕਰਨ ਦੀ ਸਾਜ਼ਿਸ਼, ਛੱਤੀਸਗੜ੍ਹ ਦੀ ਜਨਤਾ ਮੂੰਹ ਤੋੜ ਜੁਆਬ ਦੇਵੇਗੀ: ਕਾਂਗਰਸ


ਨਵੀਂ ਦਿੱਲੀ, 4 ਨਵੰਬਰ
ਕਾਂਗਰਸ ਨੇ ਅੱਜ ਭੁਪੇਸ਼ ਬਘੇਲ ਖ਼ਿਲਾਫ਼ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦੋਸ਼ਾਂ ਨੂੰ ਛੱਤੀਸਗੜ੍ਹ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਦੇ ਅਕਸ ਨੂੰ ਖਰਾਬ ਕਰਨ ਦੀ ‘ਸਾਜ਼ਿਸ਼’ ਕਰਾਰ ਦਿੱਤਾ ਅਤੇ ਕਿਹਾ ਕਿ ਸੂਬੇ ਦੇ ਲੋਕ ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਮੂੰਹ ਤੋੜਵਾਂ ਜਵਾਬ ਦੇਵੇਗੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਭਾਜਪਾ ਦੀ ਹਾਰ ਯਕੀਨੀ ਦੇਖਦਿਆਂ ਈਡੀ ਦੀ ਵੱਡੇ ਪੱਧਰ ’ਤੇ ਦੁਰਵਰਤੋਂ ਸ਼ੁਰੂ ਕਰ ਦਿੱਤੀ ਹੈ।

The post ਬਘੇਲ ਦੇ ਅਕਸ ਨੂੰ ਦਾਗ਼ਦਾਰ ਕਰਨ ਦੀ ਸਾਜ਼ਿਸ਼, ਛੱਤੀਸਗੜ੍ਹ ਦੀ ਜਨਤਾ ਮੂੰਹ ਤੋੜ ਜੁਆਬ ਦੇਵੇਗੀ: ਕਾਂਗਰਸ appeared first on punjabitribuneonline.com.



Source link