ਮਮਦੋਟ ਦੀਆਂ ਬਲਾਕ ਪੱਧਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ

ਮਮਦੋਟ ਦੀਆਂ ਬਲਾਕ ਪੱਧਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ


ਜਸਵੰਤ ਸਿੰਘ ਥਿੰਦ
ਮਮਦੋਟ, 4 ਨਵੰਬਰ
ਮਮਦੋਟ ਬਲਾਕ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਗੁੰਦੜ ਢੰਡੀ ਵਿੱਚ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈਆਂ। ਸਮਾਪਤੀ ਸਮਾਰੋਹ ਦੌਰਾਨ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਫੌਜਾ ਸਿੰਘ ਸਰਾਰੀ ਦੀ ਪਤਨੀ ਚਰਨਜੀਤ ਕੌਰ ਮੁੱਖ ਮਹਿਮਾਨ ਸਨ। ਇਸ ਮੌਕੇ ਜਸਵਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਸਮੂਹ ਸੈਂਟਰ ਹੈੱਡ ਟੀਚਰ ਅਤੇ ਸਮੂਹ ਅਧਿਆਪਕ ਵਰਗ ਵੱਲੋਂ ਮੁੱਖ ਮਹਿਮਾਨ ਅਤੇ ਪੰਤਵੰਤਿਆ ਦਾ ਸਵਾਗਤ ਕੀਤਾ ਗਿਆ। ਕਬੱਡੀ ਮੁੰਡੇ ’ਚ ਪਹਿਲਾ ਸਥਾਨ ਸੈਂਟਰ ਹਜ਼ਾਰਾ ਸਿੰਘ ਵਾਲਾ, ਦੂਜਾ ਸਥਾਨ ਸੈਂਟਰ ਲੱਖੋ ਕੇ ਬਹਿਰਾਮ, ਕਬੱਡੀ ਕੁੜੀਆਂ ’ਚ ਪਹਿਲਾ ਸਥਾਨ ਸੈਂਟਰ ਗੁੱਦੜ ਢੰਡੀ, ਦੂਜਾ ਸੈਂਟਰ ਲੱਖੋ ਕੇ ਬਹਿਰਾਮ,ਖੋ -ਖੋ ’ਚ  ਮੁੰਡੇ ਪਹਿਲਾ ਸਥਾਨ ਸੈਂਟਰ ਮਮਦੋਟ, ਦੂਜਾ ਸੈਂਟਰ ਗੁੱਦੜ ਢੰਡੀ, ਖੋ -ਖੋ ਕੁੜੀਆਂ ਪਹਿਲਾ ਸਥਾਨ ਸੈਂਟਰ ਹਜ਼ਾਰਾ ਸਿੰਘ ਵਾਲਾ, ਦੂਜਾ ਸਥਾਨ ਸੈਂਟਰ ਮਮਦੋਟ, ਰੱਸਾਕੱਸੀ ਮੁੰਡੇ ਪਹਿਲਾ ਸਥਾਨ ਸੈਂਟਰ ਲੱਖੋ ਕੇ ਬਹਿਰਾਮ, ਸੈਕਿੰਡ ਦੂਜਾ ਹਜ਼ਾਰਾ ਸਿੰਘ ਵਾਲਾ, ਸ਼ਾਟ ਪੁੱਟ ਮੁੰਡੇ ਫਸਟ ਸੈਂਟਰ ਕੜਮਾ ਦਾ ਆਤਿਸ਼, ਸੈਕਿੰਡ ਅਭਿਸ਼ੇਕ ਸਿੰਘ ਸੈਂਟਰ ਲੱਖੋ ਕੇ ਬਹਿਰਾਮ, ਸ਼ਾਟ ਪੁੱਟ ਕੁੜੀਆਂ ਪਹਿਲਾ ਸਥਾਨ ਪ੍ਰਿਆ ਸੈਂਟਰ ਹਜ਼ਾਰਾ ਸਿੰਘ ਵਾਲਾ, ਦੂਜਾ ਨਵਜੋਤ ਕੌਰ ਸੈਂਟਰ ਲੱਖੋ ਕੇ ਬਹਿਰਾਮ, ਸ਼ਤਰੰਜ ਮੁੰਡੇ ਫਸਟ ਸੈਂਟਰ ਗੁੱਦੜ ਢੰਡੀ, ਸੈਕਿੰਡ ਸੈਂਟਰ ਲੱਖੋ ਕੇ ਬਹਿਰਾਮ, ਸ਼ਤਰੰਜ ਕੁੜੀਆਂ ਫਸਟ ਸੈਂਟਰ ਲੱਖੋ ਕੇ ਬਹਿਰਾਮ, ਸੈਕਿੰਡ ਸੈਂਟਰ ਗੁੱਦੜ ਢੰਡੀ, ਕੁਸ਼ਤੀਆਂ ਭਾਰ ਪੱਚੀ ਕਿਲੋਗ੍ਰਾਮ ਫਸਟ ਸੈਂਟਰ ਹਜ਼ਾਰਾ ਸਿੰਘ ਵਾਲਾ, ਸੈਕਿੰਡ ਸੈਂਟਰ ਕੜਮਾ, ਕੁਸ਼ਤੀਆਂ ਭਾਰ ਅਠਾਈ ਕਿਲੋਗ੍ਰਾਮ ਫਸਟ ਸੈਂਟਰ ਗੁੱਦੜ ਢੰਡੀ, ਸੈਕਿੰਡ ਸੈਂਟਰ ਕੜਮਾ, ਕੁਸ਼ਤੀਆਂ ਭਾਰ ਤੀਹ ਕਿਲੋਗ੍ਰਾਮ ਫਸਟ ਸੈਂਟਰ ਮਮਦੋਟ, ਸੈਕਿੰਡ ਸੈਂਟਰ ਗੁੱਦੜ ਢੰਡੀ, ਕੁਸ਼ਤੀਆਂ ਭਾਰ ਬੱਤੀ ਕਿਲੋਗ੍ਰਾਮ ਫਸਟ ਸੈਂਟਰ ਗੁੱਦੜ ਢੰਡੀ, ਸੈਕਿੰਡ ਸੈਂਟਰ ਕੜਮਾ, ਦੌੜਾਂ ਸੌ ਮੀਟਰ ਮੁੰਡੇ ਫਸਟ ਗੁਰਸ਼ਰਨ ਸਿੰਘ ਸੈਂਟਰ ਗੁੱਦੜ ਢੰਡੀ, ਸੈਕਿੰਡ ਆਤਿਸ਼ ਸੈਂਟਰ ਕੜਮਾ, ਸੌ ਮੀਟਰ ਕੁੜੀਆਂ ਦੌੜਾਂ ਫਸਟ ਕਾਜਲ ਕੜਮਾ, ਸੈਕਿੰਡ ਸੀਰਤ ਸੈਂਟਰ ਹਜ਼ਾਰਾ ਸਿੰਘ ਵਾਲਾ, ਦੋ ਸੌ ਮੀਟਰ ਦੌੜਾਂ ਮੁੰਡੇ ਫਸਟ ਯੁਵਰਾਜ ਸਿੰਘ ਸੈਂਟਰ ਗੁੱਦੜ ਢੰਡੀ, ਸੈਕਿੰਡ ਯਸ਼ਪ੍ਰੀਤ ਸਿੰਘ ਸੈਂਟਰ ਹਜ਼ਾਰਾ ਸਿੰਘ ਵਾਲਾ,ਦੋ ਸੌ ਮੀਟਰ ਦੌੜਾਂ ਕੁੜੀਆਂ ਫਸਟ ਖੁਸ਼ਪ੍ਰੀਤ ਕੌਰ ਸੈਂਟਰ ਲੱਖੋ ਕੇ ਬਹਿਰਾਮ, ਸੈਕਿੰਡ ਖੁਸ਼ੀ ਸੈਂਟਰ ਕੜਮਾ, ਦੌੜਾਂ ਚਾਰ ਸੌ ਮੀਟਰ ਮੁੰਡੇ ਫਸਟ ਸੰਗਮ ਸੈਂਟਰ ਗੁੱਦੜ ਢੰਡੀ, ਸੈਕਿੰਡ ਐਨੀਂ ਲੱਖੋ ਕੇ ਬਹਿਰਾਮ,ਚਾਰ ਸੌ ਮੀਟਰ ਕੁੜੀਆਂ ਫਸਟ ਸਿਮਰਨ ਮਮਦੋਟ, ਸੈਕਿੰਡ ਸਿਮਰਨ ਸੈਂਟਰ ਕੜਮਾ। ਸਾਰੇ ਜੇਤੂ ਬੱਚਿਆਂ ਨੂੰ ਸ੍ਰੀਮਤੀ ਚਰਨਜੀਤ ਕੌਰ ਵਲੋਂ ਸਨਮਾਨਤਿ ਕੀਤਾ ਗਿਆ। ਇਸ ਮੌਕੇ ਸੁਰਿੰਦਰਪਾਲ ਸਿੰਘ ਬਲਾਕ ਸਿੱਖਿਆ ਅਫਸਰ ਗੁਰੂਹਰਸਹਾਏ-2 , ਬਚਿੱਤਰ ਸਿੰਘ ਲਾਡੀ ਪੀਏ, ਬਲਵੰਤ ਸਿੰਘ ਲਾਡੀ ਦਫ਼ਤਰ ਇੰਚਾਰਜ, ਬਲਾਕ ਪ੍ਰਧਾਨ ਸੁਖਬੀਰ ਸ਼ਰਮਾ ਹਾਜ਼ਰ ਸਨ। ਸਟੇਜ ਸੈਕਟਰੀ ਗੁਰਦੇਵ ਸਿੰਘ ਸੀਐੱਚਟੀ ਸਨ।

The post ਮਮਦੋਟ ਦੀਆਂ ਬਲਾਕ ਪੱਧਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ appeared first on punjabitribuneonline.com.



Source link