ਐੱਨਆਈਏ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਤੇ ਬਿਸ਼ਨੋਈ ਗਰੋਹ ਵਿਚਲੇ ਅਤਿਵਾਦ-ਗੈਂਗਸਟਰ ਗਠਜੋੜ ਕੇਸ ’ਚ 4 ਖ਼ਿਲਾਫ਼ ਤੀਜੀ ਚਾਰਜਸ਼ੀਟ ਦਾਖ਼ਲ ਕੀਤੀ

ਐੱਨਆਈਏ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਤੇ ਬਿਸ਼ਨੋਈ ਗਰੋਹ ਵਿਚਲੇ ਅਤਿਵਾਦ-ਗੈਂਗਸਟਰ ਗਠਜੋੜ ਕੇਸ ’ਚ 4 ਖ਼ਿਲਾਫ਼ ਤੀਜੀ ਚਾਰਜਸ਼ੀਟ ਦਾਖ਼ਲ ਕੀਤੀ


ਨਵੀਂ ਦਿੱਲੀ, 10 ਨਵੰਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਕਿਹਾ ਹੈ ਕਿ ਉਸ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ 4 ਮੁਲਜ਼ਮਾਂ ਖ਼ਿਲਾਫ਼ ਤੀਜੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਐੱਨਆਈਏ ਦੇ ਬੁਲਾਰੇ ਨੇ ਇੱਥੇ ਦੱਸਿਆ ਕਿ ਏਜੰਸੀ ਨੇ ਅੱਜ ਦਰਮਨ ਸਿੰਘ ਉਰਫ਼ ਦਰਮਨਜੋਤ ਕਾਹਲੋਂ, ਪਰਵੀਨ ਵਧਵਾ ਉਰਫ਼ ਪ੍ਰਿੰਸ, ਯੁੱਧਵੀਰ ਸਿੰਘ ਉਰਫ਼ ਸਾਧੂ ਅਤੇ ਵਿਕਾਸ ਸਿੰਘ ਖ਼ਿਲਾਫ਼ ਦਹਿਸ਼ਤੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਅਹਿਮ ਵੇਰਵਿਆਂ ਨਾਲ ਚਾਰਜਸ਼ੀਟ ਦਾਖ਼ਲ ਕੀਤੀ। ਉਨ੍ਹਾਂ ‘ਤੇ ਯੂਏ (ਪੀ) ਐਕਟ ਦੀਆਂ ਕਈ ਧਾਰਾਵਾਂ ਤਹਤਿ ਦਹਿਸ਼ਤ ਦੀ ਲਹਿਰ ਫੈਲਾਉਣ ਲਈ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ।

The post ਐੱਨਆਈਏ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਤੇ ਬਿਸ਼ਨੋਈ ਗਰੋਹ ਵਿਚਲੇ ਅਤਿਵਾਦ-ਗੈਂਗਸਟਰ ਗਠਜੋੜ ਕੇਸ ’ਚ 4 ਖ਼ਿਲਾਫ਼ ਤੀਜੀ ਚਾਰਜਸ਼ੀਟ ਦਾਖ਼ਲ ਕੀਤੀ appeared first on punjabitribuneonline.com.



Source link