13 ਕਰੋੜ ਰੁਪਏ ਨਾਲ ਬਣਨ ਵਾਲੀ ਮਜੀਠਾ-ਫ਼ਤਹਿਗੜ੍ਹ ਚੂੜੀਆਂ ਸੜਕ ਦਾ ਰੱਖਿਆ ਨੀਹ ਪੱਥਰ ਰੱਖਿਆ

13 ਕਰੋੜ ਰੁਪਏ ਨਾਲ ਬਣਨ ਵਾਲੀ ਮਜੀਠਾ-ਫ਼ਤਹਿਗੜ੍ਹ ਚੂੜੀਆਂ ਸੜਕ ਦਾ ਰੱਖਿਆ ਨੀਹ ਪੱਥਰ ਰੱਖਿਆ


ਲਖਨਪਾਲ ਸਿੰਘ
ਮਜੀਠਾ, 14 ਨਵੰਬਰ
ਮਜੀਠਾ-ਫਤਹਿਗੜ੍ਹ ਚੂੜੀਆਂ ਸੜਕ ਦਾ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਲੋਂ ਹਲਕਾ ਮਜੀਠਾ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਦੀ ਹਾਜ਼ਰੀ ਵਿੱਚ ਨੀਂਹ ਪੱਥਰ ਰੱਖਿਆ ਗਿਆ। 14 ਕਿਲੋਮੀਟਰ ਸੜਕ ਨੂੰ ਜਲਦ ਬਣਾਉਣ ਲਈ ਪਿਛਲੇ ਸਮੇਂ ਵਿੱਚ ਲੋਕਾਂ ਵਲੋਂ ਜਿਥੇ ਪ੍ਰਦਰਸ਼ਨ ਕੀਤੇ ਗਏ, ਉਥੇ ਮਜੀਠਾ ਹਲਕੇ ਦੀ ਵਿਧਾਇਕਾ ਗੁਨੀਵ ਕੌਰ ਮਜੀਠੀਆ ਨੇ ਵੀ ਇਹ ਸੜਕ ਨੂੰ ਬਣਾਉਣ ਲਈ ਹਲਕੇ ਦੇ ਲੋਕਾਂ ਦੀ ਆਵਾਜ਼ ਵਿਧਾਨ ਸਭਾ ਵਿੱਚ ਉਠਾਈ ਸੀ। ਇਸ ਮੌਕੇ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਸੜਕ ਨੂੰ ਬਣਾਉਣ ਲਈ ਕਰੀਬ 13 ਕਰੋੜ ਰੁਪਏ ਲਾਗਤ ਆਵੇਗੀ। ਇਸ ਮੌਕੇ ਆਪ ਆਗੂ ਡਾ. ਸਤਿੰਦਰ ਕੌਰ ਮਜੀਠਾ, ਅਕਾਲੀ ਆਗੂ ਜੋਧ ਸਿੰਘ ਸਮਰਾ, ਪ੍ਰਿਤਪਾਲ ਸਿੰਘ ਬੱਲ, ਚੇਅਰਮੈਨ ਬਲਜੀਤ ਸਿੰਘ ਜਜਿੇਆਣੀ, ਦੁਰਗਾ ਦਾਸ ਪਟਵਾਰੀ, ਤਰੁਣ ਅਬਰੋਲ, ਬਚਿੱਤਰ ਸਿੰਘ ਲਾਲੀ ਢਿੰਗਨੰਗਲ, ਬਲਵਿੰਦਰ ਸਿੰਘ ਮਰੜ੍ਹੀ, ਪ੍ਰਭਦਿਆਲ ਸਿੰਘ ਨੰਗਲ ਪੰਨਵਾਂ, ਰਣਜੀਤ ਸਿੰਘ ਭੋਮਾ ਪ੍ਰਧਾਨ ਸਮਾਜ ਸੁਧਾਰ ਸੰਸਥਾ ਪੰਜਾਬ ਤੇ ਹੋਰ ਬਹੁਤ ਸਾਰੇ ਵੱਖ ਵੱਖ ਪਾਰਟੀਆਂ ਦੇ ਆਗੂ ਵਰਕਰ ਹਾਜ਼ਰ ਸਨ।

The post 13 ਕਰੋੜ ਰੁਪਏ ਨਾਲ ਬਣਨ ਵਾਲੀ ਮਜੀਠਾ-ਫ਼ਤਹਿਗੜ੍ਹ ਚੂੜੀਆਂ ਸੜਕ ਦਾ ਰੱਖਿਆ ਨੀਹ ਪੱਥਰ ਰੱਖਿਆ appeared first on punjabitribuneonline.com.



Source link