ਪੀਏਯੂ ਦੇ ਵਿਗਿਆਨੀਆਂ ਨੇ ਕੌਮੀ ਬਾਗਬਾਨੀ ਕਾਨਫਰੰਸ ’ਚ ਮੱਲ੍ਹਾਂ ਮਾਰੀਆਂ

ਪੀਏਯੂ ਦੇ ਵਿਗਿਆਨੀਆਂ ਨੇ ਕੌਮੀ ਬਾਗਬਾਨੀ ਕਾਨਫਰੰਸ ’ਚ ਮੱਲ੍ਹਾਂ ਮਾਰੀਆਂ


ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਨਵੰਬਰ
ਪੀਏਯੂ ਦੇ ਚਾਰ ਫੈਕਲਟੀ ਮੈਂਬਰਾਂ ਅਤੇ ਪੰਜ ਵਿਦਿਆਰਥੀਆਂ ਨੇ ਅਸਾਮ ਐਗਰੀਕਲਚਰਲ ਯੂਨੀਵਰਸਿਟੀ, ਗੁਹਾਟੀ ਕੈਂਪਸ, ਅਸਾਮ ਵਿੱਚ ਇੰਡੀਅਨ ਅਕੈਡਮੀ ਆਫ਼ ਹਾਰਟੀਕਲਚਰਲ ਸਾਇੰਸਿਜ਼, ਨਵੀਂ ਦਿੱਲੀ ਦੁਆਰਾ ਕਰਵਾਈ 10ਵੀਂ ਭਾਰਤੀ ਬਾਗਬਾਨੀ ਕਾਂਗਰਸ ਵਿੱਚ ਭਾਗ ਲਿਆ। ਇਸ ਕਾਨਫਰੰਸ ਵਿਚ ਫਲ ਵਿਗਿਆਨੀ ਡਾ. ਅਨਿਰੁਧ ਠਾਕੁਰ ਨੂੰ ਫਲ ਵਿਗਿਆਨ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਭਾਰਤੀ ਬਾਗਬਾਨੀ ਅਕੈਡਮੀ, ਨਵੀਂ ਦਿੱਲੀ ਦੀ ਵੱਕਾਰੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ।
ਸਬਜ਼ੀ ਵਿਗਿਆਨ ਵਿਭਾਗ ਦੀ ਖੋਜ ਫੈਲੋ ਡਾ. ਨੇਹਾ ਵਰਮਾ ਨੂੰ ਡਾ. ਬੀਆਰ ਬਾੜਵਾਲੇ ਯੰਗ ਸਾਇੰਟਿਸਟ ਬਾਗਬਾਨੀ ਬਾਇਓਟੈਕਨਾਲੋਜੀ-2023 ਦਿੱਤਾ ਗਿਆ, ਜੋ ਪੀਐੱਚਡੀ ਥੀਸਿਸ ਲਈ ਸੀ। ਇਸ ਇਨਾਮ ਵਿਚ 25,000 ਰੁਪਏ, ਇੱਕ ਮੈਡਲ ਅਤੇ ਇੱਕ ਸ਼ਲਾਘਾ ਪੱਤਰ ਸ਼ਾਮਲ ਹੈ। ਪੀਐੱਚਡੀ ਦੌਰਾਨ ਨੇਹਾ ਦੇ ਨਿਗਰਾਨ ਖੋਜ ਨਿਰਦੇਸ਼ਕ ਡਾ. ਅਜਮੇਰ ਸਿੰਘ ਢੱਟ ਸਨ।
ਪ੍ਰਿੰਸੀਪਲ ਵੈਜੀਟੇਬਲ ਬਰੀਡਰ ਡਾ. ਸਤਪਾਲ ਸ਼ਰਮਾ ਨੇ ਆਪਣੇ ਕੰਮ ਦਾ ਸਭ ਤੋਂ ਵਧੀਆ ਮੌਖਿਕ ਪੇਸ਼ਕਾਰੀ ਇਨਾਮ ਜਿੱਤਿਆ। ਸਬਜ਼ੀ ਵਿਗਿਆਨ ਵਿਭਾਗ ਦੇ ਖੋਜਾਰਥੀ ਕੁਮਾਰੀ ਨਿਧੀ, ਸਤਪਾਲ ਸ਼ਰਮਾ, ਨੀਨਾ ਚਾਵਲਾ ਅਤੇ ਨਵਰਾਜ ਕੌਰ ਸਰਾਓ ਦੁਆਰਾ ਸਾਂਝੇ ਰੂਪ ਵਿਚ ਲਿਖੇ ਪੇਪਰ ਨੇ ਤੀਜਾ ਸਰਵੋਤਮ ਪੋਸਟਰ ਪੇਪਰ ਪੁਰਸਕਾਰ ਜਿੱਤਿਆ।
ਪੀਏਯੂ ਵਾਈਸ-ਚਾਂਸਲਰ ਡਾ. ਸਤਬਿੀਰ ਸਿੰਘ ਗੋਸਲ ਪੀਏਯੂ, ਖੋਜ ਨਿਰਦੇਸ਼ਕ ਡਾ. ਅਜਮੇਰ ਸਿੰਘ ਢੱਟ ਅਤੇ ਡੀਨ, ਬਾਗਬਾਨੀ ਕਾਲਜ ਡਾ. ਮਾਨਵਇੰਦਰ ਸਿੰਘ ਗਿੱਲ ਨੇ ਵਿਗਿਆਨੀਆਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ।

The post ਪੀਏਯੂ ਦੇ ਵਿਗਿਆਨੀਆਂ ਨੇ ਕੌਮੀ ਬਾਗਬਾਨੀ ਕਾਨਫਰੰਸ ’ਚ ਮੱਲ੍ਹਾਂ ਮਾਰੀਆਂ appeared first on punjabitribuneonline.com.



Source link