ਲੰਡਨ, 18 ਨਵੰਬਰ
ਪੱਛਮੀ ਲੰਡਨ ਵਿੱਚ ਇਸ ਹਫ਼ਤੇ ਲੜਾਈ ਤੋਂ ਬਾਅਦ ਚਾਕੂ ਨਾਲ ਜ਼ਖ਼ਮੀ ਹੋਏ 17 ਸਾਲਾ ਸਿੱਖ ਨੌਜਵਾਨ ਸਿਮਰਜੀਤ ਸਿੰਘ ਨੰਗਪਾਲ ਦੇ ਕਤਲ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਹਨ। ਮੈਟਰੋਪੋਲੀਟਨ ਪੁਲੀਸ ਨੇ ਬਿਆਨ ਵਿੱਚ ਕਿਹਾ ਕਿ ਅਮਨਦੀਪ ਸਿੰਘ (21), ਮਨਜੀਤ ਸਿੰਘ (27) ਅਤੇ ਸਾਊਥਾਲ ਦੇ ਅਜਮੇਰ ਸਿੰਘ (31) ਖ਼ਿਲਾਫ਼ ਦੋਸ਼ ਲਗਾਏ ਗਏ ਹਨ। 71 ਸਾਲਾ ਚੌਥਾ ਵਿਅਕਤੀ, ਜਿਸ ਨੂੰ ਤਿੰਨਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ, ਹਾਲੇ ਪੁਲੀਸ ਹਿਰਾਸਤ ਵਿੱਚ ਹੈ।
The post ਲੰਡਨ: 17 ਸਾਲਾ ਸਿੱਖ ਅੱਲੜ ਦੀ ਹੱਤਿਆ ’ਚ 3 ਪੰਜਾਬੀ ਨੌਜਵਾਨਾਂ ਖ਼ਿਲਾਫ਼ ਕੇਸ ਦਰਜ appeared first on punjabitribuneonline.com.