ਅਹਿਮਦਬਾਦ, 19 ਨਵੰਬਰ
ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਅੱਜ ਇਥੇ ਆਸਟਰੇਲੀਆ ਖ਼ਿਲਾਫ਼ ਫਾਈਨਲ ਮੁਕਾਬਲੇ ਤੋਂ ਪਹਿਲਾਂ ਸਚਿਨ ਤੇਂਦੁਲਕਰ ਦੀ 10 ਨੰਬਰ ਦੀ ਜਰਸੀ ਤੋਹਫੇ ਵਜੋਂ ਮਿਲੀ। ਤੇਂਦੁਲਕਰ ਨੇ ਆਪਣੇ ਆਖਰੀ ਇਕ ਰੋਜ਼ਾ ਮੈਚ ਦੌਰਾਨ ਪਹਿਨੀ ਹਸਤਾਖਰ ਕੀਤੀ ਹੋਈ ਜਰਸੀ ਕੋਹਲੀ ਨੂੰ ਤੋਹਫੇ ਵਜੋਂ ਦਿੱਤੀ। ਤੇਂਦੁਲਕਰ ਨੇ ਆਪਣਾ ਆਖਰੀ ਇਕ ਰੋਜ਼ਾ ਮੈਚ 2012 ਵਿੱਚ ਮੀਰਪੁਰ ਵਿੱਚ ਏਸ਼ੀਆ ਕੱਪ ਮੁਕਾਬਲੇ ਦੌਰਾਨ ਪਾਕਿਸਤਾਨ ਵਿਰੁੱਧ ਖੇਡਿਆ ਸੀ। ਕਾਬਿਲੇਗੌਰ ਹੈ ਕਿ ਕ੍ਰਿਕਟ ਦੇ ਇਤਿਹਾਸ ਵਿੱਚ ਵਿਰਾਟ ਕੋਹਲੀ ਇਕ ਰੋਜ਼ਾ ਮੈਚਾਂ ਵਿੱਚ 50 ਸੈਂਕੜੇ ਜੜਨ ਵਾਲਾ ਪਹਿਲਾ ਖਿਡਾਰੀ ਹੈ। -ਪੀਟੀਆਈ
The post ਤੇਂਦੁਲਕਰ ਨੇ ਆਪਣੀ ਜਰਸੀ ਕੋਹਲੀ ਨੂੰ ਤੋਹਫੇ ਵਜੋਂ ਦਿੱਤੀ appeared first on punjabitribuneonline.com.