ਸੜਕ ਹਾਦਸੇ ਵਿੱਚ ਪਤੀ ਦੀ ਮੌਤ, ਪਤਨੀ ਜ਼ਖ਼ਮੀ

ਸੜਕ ਹਾਦਸੇ ਵਿੱਚ ਪਤੀ ਦੀ ਮੌਤ, ਪਤਨੀ ਜ਼ਖ਼ਮੀ


ਖੇਤਰੀ ਪ੍ਰਤੀਨਿਧ
ਪਟਿਆਲਾ, 19 ਨਵੰਬਰ
ਇਥੇ ਪਿੰਡ ਮਹਿਮਦਪੁਰ ਨੇੜੇ ਕੱਲ੍ਹ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਜ਼ਖ਼ਮੀ ਹੋ ਗਈ। ਮ੍ਰਿਤਕ ਦੀ ਲੜਕੀ ਕਿਰਨਦੀਪ ਕੌਰ ਨੇ ਪੁਲੀਸ ਕੋਲ਼ ਸ਼ਿਕਾਇਤ ਦਰਜ ਕਰਵਾਈ ਗਈ ਕਿ ਉਸ ਦੇ ਪਿਤਾ ਨਾਹਰ ਸਿੰਘ ਅਤੇ ਮਾਤਾ ਜਦੋਂ ਮੋਟਰਸਾਈਕਲ ’ਤੇ ਜਾ ਰਹੇ ਸਨ ਤਾਂ ਮਹਿਮਦਪੁਰ ਨੇੜੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ। ਇਸ ਵਿੱਚ ਉਸ ਦੇ ਪਿਤਾ ਦੀ ਮੌਤ ਹੋ ਗਈ, ਜਦਕਿ ਮਾਤਾ ਜ਼ਖ਼ਮੀ ਹੋ ਗਈ। ਉਧਰ ਇਸ ਸਬੰਧੀ ਥਾਣਾ ਪਸਿਆਣਾ ਦੀ ਪੁਲੀਸ ਨੇ ਇਸ ਸ਼ਿਕਾਇਤ ਦੇ ਆਧਾਰ ’ਤੇ ਵਾਹਨ ਚਾਲਕ ਖਿਲਾਫ਼ 279 ਅਤੇ 304 ਏ ਤਹਿਤ ਕੇਸ ਦਰਜ ਕਰ ਲਿਆ ਹੈ।
ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੇ ਘੱਗਰ ਬਰਾਂਚ ਨਹਿਰ ਦੇ ਕਿਨਾਰੇ ਬਣੀ ਨਵੀਂ ਸੜਕ ’ਤੇ ਕੱਲ੍ਹ ਦੇਰ ਸ਼ਾਮ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੇ ਨਹਿਰ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੇੜਲੇ ਪਿੰਡ ਅੜਕਵਾਸ ਦੇ ਰਾਜ ਮਿਸਤਰੀ ਹਰਜੀਤ ਸਿੰਘ ਦਾ ਇਕਲੌਤੇ ਪੁੱਤਰ ਪਰਮਿੰਦਰ ਸਿੰਘ (25) ਮੋਟਰਸਾਈਕਲ ’ਤੇ ਪਿੰਡ ਸੰਗਤੀਵਾਲਾ ਤੋਂ ਆਪਣੇ ਪਿੰਡ ਅੜਕਵਾਸ ਵੱਲ ਘੱਗਰ ਨਹਿਰ ਕਿਨਾਰੇ ਆ ਰਿਹਾ ਸੀ ਤਾਂ ਅਚਾਨਕ ਪਿੰਡ ਨੰਗਲਾ ਨੇੜੇ ਉਸ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਨਹਿਰ ਵਿੱਚ ਡਿੱਗ ਗਿਆ। ਇਸ ਘਟਨਾ ਬਾਰੇ ਪਰਿਵਾਰ ਨੂੰ ਅੱਜ ਸਵੇਰੇ ਪਤਾ ਲੱਗਿਆ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਸਦਰ ਮੁਖੀ ਇੰਸਪੈਕਟਰ ਰਣਵੀਰ ਸਿੰਘ ਮੌਕੇ ’ਤੇ ਪਹੁੰਚੇ। ਪੁਲੀਸ ਨੇ ਲਾਸ਼ ਨਹਿਰ ਵਿਚੋਂ ਬਾਹਰ ਕੱਢ ਕੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾਉਣ ਮਗਰੋਂ ਪਰਿਵਾਰ ਹਵਾਲੇ ਕਰ ਦਿੱਤੀ।

The post ਸੜਕ ਹਾਦਸੇ ਵਿੱਚ ਪਤੀ ਦੀ ਮੌਤ, ਪਤਨੀ ਜ਼ਖ਼ਮੀ appeared first on punjabitribuneonline.com.



Source link