ਗੁਹਾਟੀ, 22 ਨਵੰਬਰ
ਮਨੀਪੁਰ ਵਿੱਚ ਨਸਲੀ ਝੜਪਾਂ ਨੂੰ ‘ਸਿਆਸੀ ਸਮੱਸਿਆ’ ਕਰਾਰ ਦਿੰਦਿਆਂ ਪੂਰਬੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਾਣਾ ਪ੍ਰਤਾਪ ਕਲਿਤਾ ਨੇ ਕਿਹਾ ਕਿ ਹਿੰਸਾ ਦੀਆਂ ਘਟਨਾਵਾਂ ਉਦੋਂ ਤੱਕ ਜਾਰੀ ਰਹਿਣਗੀਆਂ, ਜਦੋਂ ਤੱਕ ਸੁਰੱਖਿਆ ਬਲਾਂ ਤੋਂ ਲੁੱਟੇ 4000 ਹਥਿਆਰ ਆਮ ਲੋਕਾਂ ਤੋਂ ਬਰਾਮਦ ਨਹੀਂ ਕੀਤੇ ਜਾਂਦੇ। ਕਲਿਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘ਸਾਡੀਆਂ ਕੋਸ਼ਿਸ਼ਾਂ ਹਿੰਸਾ ਨੂੰ ਰੋਕਣਾ ਅਤੇ ਸੰਘਰਸ਼ ਦੇ ਦੋਵੇਂ ਪੱਖਾਂ ਨੂੰ ਸਿਆਸੀ ਸਮੱਸਿਆ ਦੇ ਸ਼ਾਂਤੀਪੂਰਨ ਹੱਲ ਲਈ ਪ੍ਰੇਰਿਤ ਕਰਨ ਦੀਆਂ ਰਹੀਆਂ ਹਨ। ਹਿੰਸਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਵਿੱਚ ਕਾਫ਼ੀ ਹੱਦ ਤੱਕ ਸਫਲ ਰਹੇ ਹਾਂ।’
The post ਮਨੀਪੁਰ ’ਚ ਹਿੰਸਾ ਨਸਲੀ ਨਹੀਂ, ਸਗੋਂ ਸਿਆਸੀ ਸਮੱਸਿਆ: ਫ਼ੌਜੀ ਅਧਿਕਾਰੀ appeared first on punjabitribuneonline.com.