ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 28 ਨਵੰਬਰ
ਗਿਆਨ ਦੀ ਭੁੱਖ ਤੇ ਪੜ੍ਹਨ ਦੇ ਜਨੂੰਨ ਦੀ ਗਵਾਹੀ ਦਿੰਦੇ 65 ਸਾਲਾ ਪਾਕਿਸਤਾਨੀ ਵਿਅਕਤੀ ਦਿਲਾਵਰ ਖਾਨ ਨੇ ਸਰਕਾਰੀ ਪ੍ਰਾਇਮਰੀ ਸਕੂਲ ਖੋਂਗਈ ਵਿਖੇ ਪਹਿਲੀ ਵਿੱਚ ਦਾਖਲਾ ਲੈ ਕੇ ਇਤਿਹਾਸ ਵਿੱਚ ਆਪਣਾ ਨਾਮ ਲਿਖਵਾਇਆ ਹੈ। ਉਸ ਦੇ ਫੈਸਲੇ ਦੀ ਹਰ ਪਾਸਿਓਂ ਪ੍ਰਸ਼ੰਸਾ ਹੋ ਰਹੀ ਹੈ। ਖ਼ੈਬਰ ਪਖ਼ਤੂਨਖਵਾ ਵਿੱਚ ਦੀਰ ਅੱਪਰ ਵਿੱਚ ਵਿੱਤੀ ਤੌਰ ‘ਤੇ ਟੁੱਟੇ ਪਰਿਵਾਰ ’ਚ ਜਨਮੇ ਦਿਲਾਵਰ ਨੂੰ ਪੜ੍ਹਨ ਦਾ ਮੌਕਾ ਹੀ ਨਹੀਂ ਮਿਲਿਆ ਪਰ ਸਮੇਂ ਦੀ ਗਰਦ ਨਾਲ ਉਸ ਦੇ ਪੜ੍ਹਨ ਦਾ ਸੁਫਨਾ ਨੂੰ ਧੁੰਦਲਾ ਨਹੀਂ ਹੋਇਆ।ਦਿਲਾਵਰ ਉਨ੍ਹਾਂ ਲੋਕਾਂ ਲਈ ਮਿਸਾਲ ਹੈ ਜਿਹੜੇ ਕਈ ਕਾਰਨਾਂ ਕਰਕੇ ਪੜ੍ਹਾਈ ਨਹੀਂ ਕਰਦੇ ਜਾਂ ਛੱਡ ਦਿੰਦੇ ਹਨ।
The post ਗਰੀਬੀ ਕਾਰਨ ਪੜ੍ਹਨ ਤੋਂ ਵਾਂਝੇ ਰਹੇ 65 ਸਾਲਾ ਪਾਕਿਸਤਾਨੀ ਨੇ ਪਹਿਲੀ ’ਚ ਦਾਖ਼ਲਾ ਲਿਆ appeared first on punjabitribuneonline.com.