ਨਵੀਂ ਦਿੱਲੀ, 28 ਨਵੰਬਰ
ਬੀਐੱਸਐੱਫ ਨੇ ਅੱਜ ਤੜਕੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਚੀਨ ਦਾ ਬਣਿਆ ਪਾਕਿਸਤਾਨੀ ਡਰੋਨ ਬਰਾਮਦ ਕੀਤਾ। ਡਰੋਨ ਦੀ ਸੂਹ ਮਿਲਣ ’ਤੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਸਵੇਰੇ 7.45 ਵਜੇ ਦੇ ਕਰੀਬ ਰਾਣਾ ਪੰਜ ਗਰਾਂਈਂ ਪਿੰਡ ਤੋਂ ਡਰੋਨ ਨੂੰ ਜ਼ਬਤ ਕੀਤਾ ਗਿਆ। ਬੀਐੱਸਐੱਫ ਨੇ ਕਿਹਾ ਕਿ ਬਰਾਮਦ ਕੀਤਾ ਗਿਆ ਡਰੋਨ ਚੀਨ ਵਿੱਚ ਬਣਿਆ ਹੈ। ਇਸ ਦੇ ਨਾਲ ਪੈਕਟ ਹੈਰੋਇਨ (ਕੁੱਲ ਵਜ਼ਨ ਲਗਭਗ 2 ਕਿਲੋਗ੍ਰਾਮ) ਬਰਾਮਦ ਹੋਇਆ ਹੈ।
The post ਫ਼ਿਰੋਜ਼ਪੁਰ ਨਾਲ ਲੱਗਦੀ ਕੌਮਾਂਤਰੀ ਸਰਹੱਦ ਤੋਂ ਬੀਐੱਸਐੱਫ ਨੇ ਪਾਕਿਸਤਾਨੀ ਡਰੋਨ ਤੇ 2 ਕਿਲੋ ਹੈਰੋਇਨ ਬਰਾਮਦ ਕੀਤੀ appeared first on punjabitribuneonline.com.