ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 2 ਦਸੰਬਰ
ਥਾਣਾ ਨੰਦਗੜ੍ਹ ਅਧੀਨ ਪਿੰਡ ਰਾਏਕੇ ਖੁਰਦ ਵਿਖੇ ਚਾਚੀ ਅਤੇ ਭਤੀਜੇ ਨੇ ਸਲਫਾਸ ਖ਼ਾਕੇ ਖ਼ੁਦਕੁਸ਼ੀ ਕਰ ਲਈ। ਗੁਰਪ੍ਰੀਤ ਸਿੰਘ (29) ਵਾਸੀ ਰਾਏਕੇ ਖੁਰਦ ਅਕਸਰ ਆਪਣੀ ਚਾਚੀ ਕੋਲ ਆਉਂਦਾ-ਜਾਂਦਾ ਸੀ। ਮਨਦੀਪ ਕੌਰ ਦੇ ਬੱਚਿਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਸੀ। ਕੁੱਝ ਦਿਨਾਂ ਤੋਂ ਇਸ ਗੱਲ ਕਰਕੇ ਮਨਦੀਪ ਕੌਰ ਦੇ ਘਰ ਵਿੱਚ ਕਲੇਸ਼ ਸੀ। ਕਲੇਸ਼ ਕਾਰਨ ਬੀਤੀ ਰਾਤ ਗੁਰਪ੍ਰੀਤ ਸਿੰਘ ਅਤੇ ਮਨਦੀਪ ਕੌਰ ਘਰੋਂ ਚਲੇ ਗਏ ਅਤੇ ਰਾਏਕੇ ਫੀਡਰ ਸਰਹੰਦ ਨਹਿਰ ਦੀ ਪਟੜੀ ’ਤੇ ਜਾਕੇ ਕਥਿਤ ਤੌਰ ’ਤੇ ਸਲਫਾਸ ਖਾ ਲਈ, ਜਿੱਥੇ ਦੋਵਾਂ ਦੀ ਮੌਤ ਹੋ ਗਈ। ਗੁਰਪ੍ਰੀਤ ਸਿੰਘ ਕੁਆਰਾ ਸੀ, ਜਦਕਿ ਮਨਦੀਪ ਕੌਰ ਕੋਲ ਪੁੱਤਰ ਅਤੇ ਧੀ ਦੀ ਮਾਂ ਸੀ। ਥਾਣਾ ਨੰਦਗੜ੍ਹ ਦੇ ਐੱਸਐੱਚਓ ਤਰਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਜਾਣਕਾਰੀ ਮਿਲੀ ਕਿ ਰਾਏਕੇ ਖੁਰਦ ਤੋਂ ਰਾਏਕੇ ਕਲਾਂ ਜਾਂਦੀ ਨਹਿਰ ਦੀ ਪਟੜੀ ’ਤੇ ਦੋ ਲਾਸ਼ਾਂ ਪਈਆਂ ਹਨ। ਮੌਕੇ ਤੇ ਪਹੁੰਚ ਕੇ ਲਾਸ਼ਾਂ ਦੀ ਸ਼ਨਾਖ਼ਤ ਕੀਤੀ ਅਤੇ ਦੋਵਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਬਠਿੰਡਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਪੁਲੀਸ ਵੱਲੋਂ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।
The post ਸੰਗਤ ਮੰਡੀ: ਚਾਚੀ ਤੇ ਭਤੀਜੇ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕੀਤੀ appeared first on punjabitribuneonline.com.