ਅਪਰੇਸ਼ਨ ਸੀਲ-5 ਤਹਿਤ ਰੂਪਨਗਰ ਦੀਆਂ ਅੰਤਰਰਾਜੀ ਹੱਦਾਂ ’ਤੇ ਨਾਕੇ

ਅਪਰੇਸ਼ਨ ਸੀਲ-5 ਤਹਿਤ ਰੂਪਨਗਰ ਦੀਆਂ ਅੰਤਰਰਾਜੀ ਹੱਦਾਂ ’ਤੇ ਨਾਕੇ


ਜਗਮੋਹਨ ਸਿੰਘ
ਘਨੌਲੀ, 6 ਦਸੰਬਰ
ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਰੂਪਨਗਰ ਪੁਲੀਸ ਵੱਲੋਂ ਅਪਰੇਸ਼ਨ ਸੀਲ-5 ਤਹਿਤ ਜ਼ਿਲ੍ਹੇ ਦੇ ਹਿਮਾਚਲ ਪ੍ਰਦੇਸ਼ ਅਤੇ ਹੋਰ ਸੂਬਿਆਂ ਦੇ ਨਾਲ ਲਗਦੇ ਇਲਾਕਿਆਂ ਉਤੇ ਨਾਕੇ ਲਗਾਕੇ ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਗਈ। ਇਸ ਦੌਰਾਨ ਢੇਰੋਵਾਲ ਬੈਰੀਅਰ ਨੇੜੇ ਐੱਸਐੱਸਪੀ  ਨੇ ਮੀਡੀਆ ਨੂੰ ਦੱਸਿਆ ਕਿ ਅਪਰੇਸ਼ਨ ਸੀਲ-5 ਤਹਿਤ ਜ਼ਿਲ੍ਹੇ ਦੇ ਹਿਮਾਚਲ ਪ੍ਰਦੇਸ਼ ਨਾਲ ਲੱਗਦੀਆਂ ਵੱਖ-ਵੱਖ 7 ਥਾਵਾਂ ਉਤੇ ਇਹ ਅੰਤਰਰਾਜੀ ਨਾਕੇ ਲਗਾਏ ਗਏ ਹਨ ਤਾਂ ਜੋ ਮਾੜੇ ਅਨਸਰਾਂ ਨੂੰ ਕਾਬੂ ਕਰਕੇ ਅਪਰਾਧਿਕ ਘਟਨਾਵਾਂ ਨੂੰ ਰੋਕਿਆ ਜਾ ਸਕੇ। ਢੇਰੋਵਾਲ ਨਾਕੇ ’ਤੇ ਚੈਕਿੰਗ ਦੌਰਾਨ 32 ਵਾਹਨਾਂ ਦੇ ਚਲਾਨ ਕੀਤੇ ਗਏ ਅਤੇ 4 ਵਾਹਨ ਜ਼ਬਤ ਕੀਤੇ ਗਏ ਹਨ। ਇਸ ਮੌਕੇ ਐੱਸਪੀ ਤਰੁਣ ਰਤਨ, ਡੀਐੱਸਪੀ ਤਰਲੋਚਨ ਸਿੰਘ, ਡੀਐੱਸਪੀ ਗੁਰਮੀਤ ਸਿੰਘ, ਐੱਸਐੱਚਓ ਰੋਹਿਤ ਸ਼ਰਮਾ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

The post ਅਪਰੇਸ਼ਨ ਸੀਲ-5 ਤਹਿਤ ਰੂਪਨਗਰ ਦੀਆਂ ਅੰਤਰਰਾਜੀ ਹੱਦਾਂ ’ਤੇ ਨਾਕੇ appeared first on punjabitribuneonline.com.



Source link