ਮੁਹਾਲੀ: ਘਰ ਵਾਲੀ ਨੂੰ ਖ਼ੁਸ਼ ਕਰਨ ਲਈ ਮਸਟੈਂਗ ਤੋਂ ਪਟਾਕੇ ਚਲਾਉਣ ਵਾਲਾ ਪਤੀ ਗ੍ਰਿਫ਼ਤਾਰ

ਮੁਹਾਲੀ: ਘਰ ਵਾਲੀ ਨੂੰ ਖ਼ੁਸ਼ ਕਰਨ ਲਈ ਮਸਟੈਂਗ ਤੋਂ ਪਟਾਕੇ ਚਲਾਉਣ ਵਾਲਾ ਪਤੀ ਗ੍ਰਿਫ਼ਤਾਰ


ਚੰਡੀਗੜ੍ਹ, 7 ਦਸੰਬਰ
ਮੁਹਾਲੀ ਵਿੱਚ 25 ਸਾਲਾ ਵਿਅਕਤੀ ਨੂੰ ਆਪਣੀ ਚੱਲਦੀ ਫੋਰਡ ਮਸਟੈਂਗ ਜੀਟੀ ਤੋਂ ਪਟਾਕੇ ਚਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਰਵਿਤ ਕਪੂਰ ਵਜੋਂ ਹੋਈ ਹੈ ਅਤੇ ਉਹ ਮੁਹਾਲੀ ਦੇ ਸੈਕਟਰ 70 ਸਥਿਤ ਹੋਮਲੈਂਡ ਹਾਈਟਸ ਅਪਾਰਟਮੈਂਟ ਦਾ ਰਹਿਣ ਵਾਲਾ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਰਵਿਤ ਕਪੂਰ ਖਾਲੀ ਸੜਕ ‘ਤੇ ਕਾਰ ਨੂੰ ਹੌਲੀ-ਹੌਲੀ ਚਲਾ ਰਿਹਾ ਹੈ, ਜਦੋਂ ਕਿ ਰੰਗੀਨ ਸ਼ਾਟ ਅਸਮਾਨ ਨੂੰ ਰੌਸ਼ਨ ਬਿਖੇਰ ਰਹੇ ਹਨ। ਸ਼ਾਟ ਵਾਹਨ ਦੇ ਪਿੱਛੇ ਰੱਖੇ ਹੋਏ ਬਕਸੇ ’ਚੋਂ ਨਿਕਲਦੇ ਰਹੇ। ਕਾਰ ਰਵਿਤ ਦੀ ਪਤਨੀ ਹਰਿੰਦਰ ਕੌਰ ਮਾਨ ਦੇ ਨਾਂ ‘ਤੇ ਹੈ। ਕਪੂਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਆਪਣੀ ਪਤਨੀ ਨੂੰ ਵਿਆਹ ਦੀ ਵਰ੍ਹੇਗੰਢ ‘ਤੇ ਖ਼ੁਸ਼ ਕਰਨ ਲਈ ਇਹ ਸਟੰਟ ਕੀਤਾ। ਇਸ ਸਟੰਟ ਨੂੰ ਫਿਲਮਾਉਣ ਲਈ ਰਵਿਤ ਨੇ ਆਟੋ ਚਾਲਕ ਨੂੰ ਗੰਢਿਆ ਸੀ, ਜਿਸ ਨੇ ਇਸ ਦੀ ਵੀਡੀਓ ਬਣਾਈ। ਹਾਲੇ ਉਸ ਆਟੋ ਚਾਲਕ ਦੀ ਪਛਾਣ ਨਹੀਂ ਹੋਈ। ਰਵਿਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

The post ਮੁਹਾਲੀ: ਘਰ ਵਾਲੀ ਨੂੰ ਖ਼ੁਸ਼ ਕਰਨ ਲਈ ਮਸਟੈਂਗ ਤੋਂ ਪਟਾਕੇ ਚਲਾਉਣ ਵਾਲਾ ਪਤੀ ਗ੍ਰਿਫ਼ਤਾਰ appeared first on punjabitribuneonline.com.



Source link