ਅਮਰੀਕਾ ਵਿੱਚ ਤੂਫਾਨ ਕਾਰਨ ਛੇ ਮੌਤਾਂ

ਅਮਰੀਕਾ ਵਿੱਚ ਤੂਫਾਨ ਕਾਰਨ ਛੇ ਮੌਤਾਂ


ਨੈਸ਼ਵਿਲ, 10 ਦਸੰਬਰ
ਇਥੇ ਆਏ ਤੂਫਾਨ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ। ਐਮਰਜੈਂਸੀ ਪ੍ਰਬੰਧਨ ਦੇ ਨੈਸ਼ਵਿਲ ਦਫਤਰ ਨੇ ਐਕਸ ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਚਾਅ ਟੀਮਾਂ ਵੱਲੋਂ ਰਾਹਤ ਕਾਰਜ ਜਾਰੀ ਹਨ ਤੇ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਮੋਂਟਗੋਮਰੀ ਕਾਉਂਟੀ ਦੇ ਮੇਅਰ ਵੇਸ ਗੋਲਡਨ ਨੇ ਬਿਆਨ ਵਿੱਚ ਕਿਹਾ ਕਿ ਇਹ ਭਾਈਚਾਰੇ ਲਈ ਦੁਖਦਾਈ ਦਿਨ ਹੈ। ਉਹ ਉਨ੍ਹਾਂ ਲੋਕਾਂ ਲਈ ਪ੍ਰਾਰਥਨਾ ਕਰ ਰਹੇ ਹਨ ਜੋ ਜ਼ਖਮੀ ਹੋਏ ਹਨ, ਆਪਣੇ ਅਜ਼ੀਜ਼ਾਂ ਨੂੰ ਗੁਆ ਚੁੱਕੇ ਹਨ ਅਤੇ ਘਰੋਂ ਬੇਘਰ ਹੋ ਚੁੱਕੇ ਹਨ। ਤੂਫਾਨ ਆਉਣ ਤੋਂ ਬਾਅਦ ਕਲਾਰਕਸਵਿਲੇ ਸ਼ਹਿਰ ਨੇ ਸ਼ਨਿਚਰਵਾਰ ਰਾਤ ਨੂੰ ਐਮਰਜੈਂਸੀ ਐਲਾਨ ਦਿੱਤੀ।

The post ਅਮਰੀਕਾ ਵਿੱਚ ਤੂਫਾਨ ਕਾਰਨ ਛੇ ਮੌਤਾਂ appeared first on punjabitribuneonline.com.



Source link