ਪਿੰਡ ਸਰਾਭਾ ’ਚ ਕਿਸਾਨ ਮਹਾ-ਪੰਚਾਇਤ: ਕੇਂਦਰ ਅਨਾਜ ’ਤੇ ਦਰਾਮਦ ਡਿਊਟੀ ਘਟਾ ਕੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦੇ ਰਾਹ ਤੋਰਨ ਲੱਗਾ: ਐੱਸਕੇਐੱਮ

ਪਿੰਡ ਸਰਾਭਾ ’ਚ ਕਿਸਾਨ ਮਹਾ-ਪੰਚਾਇਤ: ਕੇਂਦਰ ਅਨਾਜ ’ਤੇ ਦਰਾਮਦ ਡਿਊਟੀ ਘਟਾ ਕੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦੇ ਰਾਹ ਤੋਰਨ ਲੱਗਾ: ਐੱਸਕੇਐੱਮ


ਸੰਤੋਖ ਗਿੱਲ
ਗੁਰੂਸਰ ਸੁਧਾਰ, 14 ਦਸੰਬਰ
ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਭਾਕਿਯੂ (ਏਕਤਾ ਸਿੱਧੂਪੁਰ) ਦੇ ਸੱਦੇ ‘ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿੱਚ ਕਿਸਾਨ ਮਹਾ-ਪੰਚਾਇਤ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਮੋਰਚੇ ਦੇ ਕੌਮੀ ਕਿਸਾਨ ਆਗੂਆਂ ਨੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਸ਼ਵ ਵਪਾਰ ਸੰਗਠਨ ਦੇ ਦਬਾਅ ਹੇਠ ਕਣਕ ਸਮੇਤ ਕਿਸਾਨੀ ਜਿਣਸਾਂ ਤੇ ਸੁੱਕੇ ਮੇਵਿਆਂ ਤੋਂ ਦਰਾਮਦ ਡਿਊਟੀ ਘਟਾ ਕੇ ਜਾਂ ਖ਼ਤਮ ਕਰ ਕੇ ਵਿਦੇਸ਼ੀ ਉਤਪਾਦਾਂ ਲਈ ਭਾਰਤ ਦੇ ਰਾਹ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ।

ਕਿਸਾਨ ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਅਜਿਹਾ ਕਰ ਕੇ ਮੋਦੀ ਹਕੂਮਤ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦੇ ਰਾਹ ਤੋਰਨ ਲੱਗੀ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜੇ ਕੇਂਦਰ ਨੇ ਫਰਵਰੀ 2024 ਤੋਂ ਕਿਸਾਨੀ ਜਿਣਸਾਂ ਤੋਂ ਦਰਾਮਦ ਡਿਊਟੀ ਖ਼ਤਮ ਕਰੇਗੀ ਤਾਂ ਦੇਸ਼ ਭਰ ਦੇ ਕਿਸਾਨ ਫਰਵਰੀ ਵਿੱਚ ਹੀ ਮੁੜ ਵੱਡਾ ਕਿਸਾਨ ਅੰਦੋਲਨ ਕਰਨਗੇ।

The post ਪਿੰਡ ਸਰਾਭਾ ’ਚ ਕਿਸਾਨ ਮਹਾ-ਪੰਚਾਇਤ: ਕੇਂਦਰ ਅਨਾਜ ’ਤੇ ਦਰਾਮਦ ਡਿਊਟੀ ਘਟਾ ਕੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦੇ ਰਾਹ ਤੋਰਨ ਲੱਗਾ: ਐੱਸਕੇਐੱਮ appeared first on punjabitribuneonline.com.



Source link