ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਦਸੰਬਰ
ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵਿਰੋਧੀ ਧਿਰ ਵੱਲੋਂ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦਾ ਮਾਮਲਾ ਸੰਸਦ ਵਿੱਚ ਜ਼ੋਰ ਦਾ ਚੁੱਕਣ ਨੂੰ ਸਹੀ ਕਰਾਰ ਦਿੱਤਾ। ਉਨ੍ਹਾਂ ਮੋਦੀ ਸਰਕਾਰ ਨੂੰ ਸਵਾਲ ਕੀਤਾ ਕੀ ਸੁਰੱਖਿਆ ਵਿੱਚ ਖਾਮੀਆਂ ’ਤੇ ਚਰਚਾ ਦੀ ਵਿਰੋਧੀ ਧਿਰ ਦੀ ਮੰਗ ਨਾਜਾਇਜ਼ ਹੈ? ਉਨ੍ਹਾਂ ਕਿਹਾ ਕਿ ਜੇ ਸੰਸਦ ਸੁਰੱਖਿਅਤ ਨਹੀਂ ਤਾਂ ਕੀ ਦੇਸ਼ ਸੁਰੱਖਿਅਤ ਹੈ? ਇਹ ਵੱਡਾ ਸਵਾਲ ਉੱਠਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਸਦਨ ਨੂੰ ਭਰੋਸੇ ਵਿਚ ਲਿਆ ਜਾਵੇ ਅਤੇ ਇਸ ‘ਤੇ ਬਹਿਸ ਹੋਣੀ ਚਾਹੀਦੀ ਹੈ। ਸ੍ਰੀ ਚੱਢਾ ਨੇ ਕਿਹਾ ਕਿ ਇਹ ਕੋਈ ਪਾਰਟੀਬਾਜ਼ੀ ਦਾ ਮਾਮਲਾ ਨਹੀਂ ਹੈ, ਸਰਕਾਰ ਨੂੰ ਇਹ ਮੰਗ ਮੰਨ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਜਵਾਬ ਮੰਗਣਾ ਰਾਜਨੀਤੀ ਨਹੀਂ। ਸਰਕਾਰ ਤੋਂ ਜਵਾਬ ਨਹੀਂ ਮੰਗੋਗੇ ਤਾਂ ਕਿਸ ਤੋਂ ਮੰਗੋਗੇ। ਸਰਕਾਰ ਨੂੰ ਜਵਾਬਦੇਹ ਹੋਣਾ ਪਵੇਗਾ।
The post ਕੀ ਸੰਸਦ ਸੁਰੱਖਿਆ ਨੂੰ ਸੰਨ੍ਹ ’ਤੇ ਸਰਕਾਰ ਤੋਂ ਜੁਆਬ ਮੰਗਣਾ ਗ਼ਲਤ ਹੈ: ਰਾਘਵ ਚੱਢਾ ਦਾ ਸੁਆਲ appeared first on punjabitribuneonline.com.