ਮੋਦੀ ਨੇ ਉਪ ਰਾਸ਼ਟਰਪਤੀ ਨੂੰ ਫੋਨ ਕਰਕੇ ਕੁੱਝ ਸੰਸਦ ਮੈਂਬਰਾਂ ਦੇ ‘ਮਾੜੇ ਵਿਵਹਾਰ’ ’ਤੇ ਦੁੱਖ ਪ੍ਰਗਟਾਇਆ

ਮੋਦੀ ਨੇ ਉਪ ਰਾਸ਼ਟਰਪਤੀ ਨੂੰ ਫੋਨ ਕਰਕੇ ਕੁੱਝ ਸੰਸਦ ਮੈਂਬਰਾਂ ਦੇ ‘ਮਾੜੇ ਵਿਵਹਾਰ’ ’ਤੇ ਦੁੱਖ ਪ੍ਰਗਟਾਇਆ


ਨਵੀਂ ਦਿੱਲੀ, 20 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਪ ਪ੍ਰਧਾਨ ਜਗਦੀਪ ਧਨਖੜ ਨੂੰ ਫੋਨ ਕਰਕੇ ਸੰਸਦ ਕੰਪਲੈਕਸ ਵਿੱਚ ਕੁਝ ਸੰਸਦ ਮੈਂਬਰਾਂ ਵੱਲੋਂ ‘ਮਾੜਾ ਵਿਵਹਾਰ’ ਕਰਦਿਆਂ ਉਨ੍ਹਾਂ ਦਾ ਮਜ਼ਾਕ ਉਡਾਉਣ ’ਤੇ ਡੂੰਘਾ ਦੁੱਖ ਪ੍ਰਗਟਾਇਆ। ਉਪ ਰਾਸ਼ਟਰਪਤੀ ਸਕੱਤਰੇਤ ਦੀ ਤਰਫੋਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਕੀਤੀ ਪੋਸਟ ਵਿਚ ਸ੍ਰੀ ਧਨਖੜ ਨੇ ਕਿਹਾ, ‘ਮੈਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਫੋਨ ਆਇਆ। ਉਨ੍ਹਾਂ ਨੇ ਕੱਲ੍ਹ ਕੁਝ ਮਾਣਯੋਗ ਸੰਸਦ ਮੈਂਬਰਾਂ ਵੱਲੋਂ ਪਵਿੱਤਰ ਸੰਸਦ ਕੰਪਲੈਕਸ  ਵਿੱਚ ਕੀਤੇ ਡਰਾਮੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।’ ਪੋਸਟ ਅਨੁਸਾਰ ਪ੍ਰਧਾਨ ਮੰਤਰੀ ਨੇ ਸ੍ਰੀ ਧਨਖੜ ਨੂੰ ਕਿਹਾ ਕਿ ਉਹ ਖੁਦ ਵੀ ਕਰੀਬ ਵੀਹ ਸਾਲਾਂ ਤੋਂ ਇਸ ਤਰ੍ਹਾਂ ਦੇ ਅਪਮਾਨ ਦਾ ਸਾਹਮਣਾ ਕਰ ਰਹੇ ਹਨ ਅਤੇ ਇਹ ਹਾਲੇ ਵੀ ਜਾਰੀ ਹੈ।

The post ਮੋਦੀ ਨੇ ਉਪ ਰਾਸ਼ਟਰਪਤੀ ਨੂੰ ਫੋਨ ਕਰਕੇ ਕੁੱਝ ਸੰਸਦ ਮੈਂਬਰਾਂ ਦੇ ‘ਮਾੜੇ ਵਿਵਹਾਰ’ ’ਤੇ ਦੁੱਖ ਪ੍ਰਗਟਾਇਆ appeared first on punjabitribuneonline.com.



Source link