ਜੰਮੂ, 24 ਦਸੰਬਰ
ਜੰਮੂ ਦੇ ਅਖਨੂਰ ਸੈਕਟਰ ’ਚ ਕੰਟਰੋਲ ਰੇਖਾ ਕੋਲ ਐਤਵਾਰ ਨੂੰ ਫੌਜ ਅਤੇ ਪੁਲੀਸ ਦੇ ਸਾਂਝੇ ਅਪਰੇਸ਼ਨ ਦੌਰਾਨ ਡਰੋਨ ਨਾਲ ਸੁੱਟੇ ਹਥਿਆਰ ਅਤੇ ਨਕਦੀ ਦੇ ਦੋ ਪੈਕੇਟ ਬਰਾਮਦ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅਜਿਹਾ ਜਾਪਦਾ ਹੈ ਕਿ ਪਾਕਿਸਤਾਨ ਵੱਲੋਂ ਡਰੋਨ ਤੋਂ ਹਥਿਆਰ ਅਤੇ ਨਕਦੀ ਦੇ ਦੋ ਪੈਕੇਟ ਸੁੱਟੇ ਗਏ ਹਨ, ਜੋ ਜ਼ਬਤ ਕੀਤੇ ਹਨ। ਪੈਕੇਟ ’ਚੋਂ ਨੌਂ ਐਮਐਮ ਦੀ ਇਟਲੀ ਦੀ ਬਣੀ ਪਿਸਤੌਲ, ਤਿੰਨ ਮੈਗਜ਼ੀਨ, 30 ਕਾਰਤੂਸ, ਤਿੰਨ ਆਈਡੀ ਬੈਟਰੀਆਂ, ਇਕ ਹੱਥਗੋਲਾ ਅਤੇ 35 ਹਜ਼ਾਰ ਦੀ ਨਕਦੀ ਸ਼ਾਮਲ ਹੈ।
The post ਜੰਮੂ ’ਚ ਐਲਓਸੀ ਨੇੜੇ ਡਰੋਨ ਨਾਲ ਸੁੱਟੇ ਹਥਿਆਰ ਤੇ ਨਕਦੀ ਬਰਾਮਦ appeared first on punjabitribuneonline.com.