ਮਲੋਟ ’ਚ ਸੀਪੀਆਈ ਦਾ ਸਥਾਪਨਾ ਦਿਵਸ ਮਨਾਇਆ

ਮਲੋਟ ’ਚ ਸੀਪੀਆਈ ਦਾ ਸਥਾਪਨਾ ਦਿਵਸ ਮਨਾਇਆ


ਲਖਵਿੰਦਰ ਸਿੰਘ
ਮਲੋਟ, 28 ਦਸੰਬਰ
ਸੀਪੀਆਈ ਦੇ ਬੈਨਰਾਂ ਅਤੇ ਝੰਡਿਆਂ ਨਾਲ ਸਜੈ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਪਾਰਟੀ ਦਾ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਕਾਮਰੇਡ ਹਰਦੇਵ ਅਰਸ਼ੀ, ਗੁਲਜ਼ਾਰ ਗੋਰੀਆ ਕੌਮੀ ਸਕੱਤਰ ਆਲ ਇੰਡੀਆ ਖੇਤ ਮਜ਼ਦੂਰ ਸਭਾ, ਕਾਮਰੇਡ ਦੇਵੀ ਕੁਮਾਰੀ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ਵਿਸ਼ੇਸ਼ ਤੌਰ ’ਤੇ ਪੁੱਜੇ। ਰਿਟਾਇਰਡ ਪ੍ਰੋਫੈਸਰ ਯਸ਼ਪਾਲ ਮਕੱੜ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਇਨਕਲਾਬੀ ਗੀਤਾ ਨਾਲ ਹੋਈ। ਐਡਵੋਕੇਟ ਸੁਦਰਸ਼ਨ ਜੱਗਾ ਬਲਾਕ ਸਕੱਤਰ ਸੀਪੀਆਈ ਨੇ ਮਹਿਮਾਨਾਂ ਅਤੇ ਪਾਰਟੀ ਮੈਂਬਰਾਂ ਦਾ ਸਵਾਗਤ ਕੀਤਾ। ਵੱਖ-ਵੱਖ ਪਿੰਡਾਂ ਤੋਂ ਸੈਂਕੜੇ ਮੈਂਬਰਾਂ ਨੇ ਸਮਾਗਮ ਵਿਚ ਹਾਜ਼ਰੀ ਲਵਾਈ। ਕਾਮਰੇਡ ਹਰਦੇਵ ਅਰਸ਼ੀ ਨੇ ਪਾਰਟੀ ਦੀ ਸਥਾਪਨਾ ਵੇਲੇ ਦੇ ਹਾਲਾਤਾਂ ਤੋਂ ਲੈਕੇ ਹੁਣ ਤੱਕ ਦੇ ਹਾਲਾਤਾਂ ਬਾਰੇ ਚਾਣਨਾ ਪਾਇਆ ਤੇ ਗਲਤੀਆਂ ਬਾਰੇ ਵੀ ਜਾਣੂ ਕਰਵਾਇਆ। ਗੁਲਜ਼ਾਰ ਗੋਰੀਆ, ਦੇਵੀ ਕੁਮਾਰੀ, ਸੁਦੇਸ਼ ਕੁਮਾਰੀ ਪ੍ਰੇਮ ਰਾਣੀ ਨੇ ਦੱਸਿਆ ਕਿ ਕਮਿਊਨਿਸਟ ਪਾਰਟੀ ਆਪਣੀ ਸਥਾਪਨਾ ਤੋਂ ਲੈ ਕੇ ਭਾਰਤ ਵਿਚ ਪ੍ਰਭਾਵਸ਼ਾਲੀ ਸਿਆਸੀ ਪਾਰਟੀ ਰਹੀ ਹੈ।

The post ਮਲੋਟ ’ਚ ਸੀਪੀਆਈ ਦਾ ਸਥਾਪਨਾ ਦਿਵਸ ਮਨਾਇਆ appeared first on punjabitribuneonline.com.



Source link