ਮੱਧ ਪ੍ਰਦੇਸ਼ ’ਚ 700 ਕਿਲੋਮੀਟਰ ਦਾ ਪੈਂਡਾ ਤੈਅ ਕਰੇਗੀ ‘ਭਾਰਤ ਜੋੜੋ ਨਿਆਂ ਯਾਤਰਾ’

ਮੱਧ ਪ੍ਰਦੇਸ਼ ’ਚ 700 ਕਿਲੋਮੀਟਰ ਦਾ ਪੈਂਡਾ ਤੈਅ ਕਰੇਗੀ ‘ਭਾਰਤ ਜੋੜੋ ਨਿਆਂ ਯਾਤਰਾ’


ਭੋਪਾਲ, 4 ਜਨਵਰੀ
ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਦੂਜੀ ਲੜੀ ਜਿਸ ਨੂੰ ’ਭਾਰਤ ਜੋੜੋ ਨਿਆਂ ਯਾਤਰਾ’ ਦਾ ਨਾਂ ਦਿੱਤਾ ਗਿਆ ਹੈ, ਮੱਧ ਪ੍ਰਦੇਸ਼ ’ਚ ਸੱਤ ਸੌ ਕਿਲੋਮੀਟਰ ਦਾ ਪੈਂਡਾ ਤੈਅ ਕਰੇਗੀ। ਇਹ ਯਾਤਰਾ ਇਕ ਹਫ਼ਤੇ ਦੌਰਾਨ ਨੌਂ ਜ਼ਿਲ੍ਹਿਆਂ ’ਚ ਜਾਵੇਗੀ। ਇਥੇ ਕਾਂਗਰਸੀ ਦਫ਼ਤਰ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਹ ਯਾਤਰਾ 14 ਜਨਵਰੀ ਨੂੰ ਮਨੀਪੁਰ ਤੋਂ ਸ਼ੁਰੂ ਹੋਵੇਗੀ ਜੋ 20 ਮਾਰਚ ਤਕ ਜਾਰੀ ਰਹੇਗੀ ਅਤੇ ਉਸ ਮਗਰੋਂ ਮਹਾਰਾਸ਼ਟਰ ਲਈ ਰਵਾਨਾ ਹੋਵੇਗੀ।

The post ਮੱਧ ਪ੍ਰਦੇਸ਼ ’ਚ 700 ਕਿਲੋਮੀਟਰ ਦਾ ਪੈਂਡਾ ਤੈਅ ਕਰੇਗੀ ‘ਭਾਰਤ ਜੋੜੋ ਨਿਆਂ ਯਾਤਰਾ’ appeared first on punjabitribuneonline.com.



Source link