ਪ੍ਰਭੂ ਦਿਆਲ
ਸਿਰਸਾ, 4 ਜਨਵਰੀ
ਹਿੱਟ ਐਂਡ ਰਨ ਕਾਨੂੰਨ ਖ਼ਿਲਾਫ਼ ਡਰਾਈਵਰਾਂ ਨੇ ਭਾਵੇਂ ਹੜਤਾਲ ਖ਼ਤਮ ਕਰ ਦਿੱਤੀ ਹੈ ਪਰ ਉਨ੍ਹਾਂ ਨੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ ਹੋਇਆ ਹੈ। ਇਸ ਦੌਰਾਨ ਡਰਾਈਵਰਾਂ ਨੇ ਭਾਵਦੀਨ ਟੌਲ ਪਲਾਜ਼ੇ ’ਤੇ ਪ੍ਰਦਰਸ਼ਨ ਕਰਕੇ ਕੁਝ ਸਮੇਂ ਲਈ ਟਰੱਕਾਂ ਤੇ ਤੇਲ ਕੈਂਟਰਾਂ ਨੂੰ ਰੋਕਿਆ। ਇਸ ਦੌਰਾਨ ਐਲਾਨ ਕੀਤਾ ਕਿ ਜਦੋਂ ਤੱਕ ਇਸ ਕਾਨੂੰਨ ਨੂੰ ਰੱਦ ਨਹੀਂ ਕੀਤਾ ਜਾਂਦਾ, ਉਨ੍ਹਾਂ ਦਾ ਇਹ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਨੇਤਾਵਾਂ ਨੇ ਭਲਕੇ ਪੰਜ ਜਨਵਰੀ ਨੂੰ ਭਾਵਦੀਨ ਟੌਲ ਪਲਾਜ਼ੇ ਨੂੰ ਪਰਚੀ ਮੁਕਤ ਕਰਨ ਦਾ ਵੀ ਐਲਾਨ ਕੀਤਾ ਹੈ। ਵੱਡੀ ਗਿਣਤੀ ’ਚ ਪੁਲੀਸ ਜਵਾਨ ਤਾਇਨਾਤ ਸਨ।
The post ਸਿਰਸਾ: ਭਾਵਦੀਨ ਟੌਲ ਪਲਾਜ਼ੇ ’ਤੇ ਡਰਾਈਵਰਾਂ ਦਾ ਪ੍ਰਦਰਸ਼ਨ, 5 ਨੂੰ ਪਲਾਜ਼ਾ ਪਰਚੀ ਮੁਕਤ ਕਰਨ ਦਾ ਐਲਾਨ appeared first on punjabitribuneonline.com.