ਨਵੀਂ ਦਿੱਲੀ, 17 ਜਨਵਰੀ
ਸ਼ਤਰੰਜ ਦੇ ਉੱਘੇ ਖਿਡਾਰੀ ਰਮੇਸ਼ਬਾਬੂ ਪ੍ਰਗਨਾਨੰਦਾ ਨੇ ਵਿਸ਼ਵ ਚੈਂਪੀਅਨ ਡਿੰਗ ਲੀਰੇਨ ‘ਤੇ ਆਪਣੀ ਜਿੱਤ ਤੋਂ ਬਾਅਦ ਭਾਰਤ ਦੇ ਸ਼ਤਰੰਜ ਖਿਡਾਰੀਆਂ ਵਿਚ ਨੰਬਰ ਇਕ ਸਥਾਨ ਹਾਸਲ ਕਰ ਲਿਆ ਹੈ। 18 ਸਾਲਾ ਖਿਡਾਰੀ ਨੇ ਅੱਜ 2024 ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ‘ਚ ਚੀਨ ਦੇ ਲੀਰੇਨ ਨੂੰ ਕਾਲੇ ਮੋਹਰਿਆਂ ਨਾਲ ਹਰਾਇਆ ਅਤੇ ਮਹਾਨ ਵਿਸ਼ਵਨਾਥਨ ਆਨੰਦ ਨੂੰ ਪਛਾੜ ਕੇ ਨੰਬਰ ਇਕ ਸਥਾਨ ਹਾਸਲ ਕੀਤਾ। ਪ੍ਰਗਨਾਨੰਦਾ ਨੇ ਕਿਹਾ ਕਿ ਉਹ ਹੈਰਾਨ ਹੈ ਕਿਉਂਕਿ ਉਸ ਨੂੰ ਉਮੀਦ ਨਹੀਂ ਸੀ ਕਿ ਵਿਸ਼ਵ ਚੈਂਪੀਅਨ ਨੂੰ ਇਸ ਤਰ੍ਹਾਂ ਹਾਰ ਜਾਵੇਗਾ।
The post ਵਿਸ਼ਵ ਸ਼ਤਰੰਜ ਚੈਂਪੀਅਨ ਨੂੰ ਮਾਤ ਦੇ ਕੇ ਭਾਰਤ ਦਾ ਪ੍ਰਗਨਾਨੰਦਾ ਬਣਿਆ ਭਾਰਤ ਦਾ ਨੰਬਰ ਇਕ ਖਿਡਾਰੀ appeared first on Punjabi Tribune.