ਤੇਜ਼ਪੁਰ (ਅਸਾਮ), 20 ਜਨਵਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਦੇਸ਼ ਅਗਲੇ ਤਿੰਨ ਸਾਲ ਵਿੱਚ ਨਕਸਲਵਾਦ ਦੀ ਸਮੱਸਿਆ ਤੋਂ ਮੁਕਤ ਹੋ ਜਾਵੇਗਾ। ਸ਼ਾਹ ਨੇ ਇੱਥੇ ਸਲੋਨੀਬਾਰੀ ਵਿੱਚ ਸਸ਼ਤਰ ਸੀਮਾ ਬਲ ਦੇ 60ਵੇਂ ਸਥਾਨਾ ਦਿਵਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਵਿੱਚੋਂ ਇੱਕ ਐੱਸਐੱਸਬੀ ਸਭਿਆਚਾਰ, ਇਤਿਹਾਸ, ਭੂਗੋਲਿਕ ਸਥਤੀ ਅਤੇ ਭਾਸ਼ਾ ਨੂੰ ਬਾਰੀਕੀ ਨਾਲ ਏਕੀਕ੍ਰਿਤ ਕਰਨ ਅਤੇ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਦੇਸ਼ ਦੇ ਬਾਕੀ ਹਿੱਸਿਆਂ ਦੇ ਨੇੜੇ ਲਿਆਉਣ ਵਿੱਚ ਅਦਭੁੱਤ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਸਰਹੱਦਾਂ ਦੀ ਰੱਖਿਆ ਤੋਂ ਇਲਾਵਾ ਐੱਸਐੱਸਬੀ ਨਾਲ ਹੀ ਹੋਰ ਸੀਏਪੀਐੱਫ ਨੇ ਛੱਤੀਸਗੜ੍ਹ ਝਾਰਖੰਡ ਵਿੱਚ ਨਕਸਲੀਆਂ ਖ਼ਿਲਾਫ਼ ਪ੍ਰਭਾਵਸ਼ਾਲੀ ਢੰਗ ਨਾਲ ਆਪਣਾ ਫ਼ਰਜ਼ ਨਿਭਾਇਆ ਹੈ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਅਗਲੇ ਤਿੰਨ ਸਾਲ ਵਿੱਚ ਦੇਸ਼ ਨਕਸਲੀ ਸਮੱਸਿਆ ਤੋਂ 100 ਫੀਸਦੀ ਮੁਕਤ ਹੋ ਜਾਵੇਗਾ।’’
The post ਦੇਸ਼ ਅਗਲੇ ਤਿੰਨ ਸਾਲ ਵਿੱਚ ਨਕਸਲਵਾਦ ਦੀ ਸਮੱਸਿਆ ਤੋਂ ਮੁਕਤ ਹੋ ਜਾਵੇਗਾ: ਸ਼ਾਹ appeared first on Punjabi Tribune.